18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਈ ਸਾਲ ਪਹਿਲਾਂ ਸੀਵਰੇਜ ਬੋਰਡ ਵਲੋਂ ਪੁੱਟੀ ਸੜਕ ਦੀ ਪੰਜਾਬ ਸਰਕਾਰ ਸਾਰ ਲਵੇ

ਅਜੀਤ ਡੈਸਕ 24-02-2026
ਜੈਤੋ, 23 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸੀਵਰੇਜ ਬੋਰਡ ਵਲੋਂ ਸੀਵਰੇਜ ਪਾਈਪਾਂ ਪਾਉਣ ਲਈ ਪ੍ਰੀਮਿਕਸ ਵਾਲੀ ਸੜਕ ਨੂੰ ਕਈ ਸਾਲਾਂ ਪਹਿਲਾਂ ਪੁੱਟ ਦਿੱਤਾ ਗਿਆ | ਉਪਰੰਤ ਨਾ ਤਾਂ ਸੜਕਾਂ ਪੁੱਟਣ ਵਾਲੇ ਸੀਵਰੇਜ ਬੋਰਡ ਮਹਿਕਮੇ ਨੇ ਸਾਰ ਲਈ ਅਤੇ ਨਾ ਹੀ ਪੰਜਾਬ ਸਰਕਾਰ ਨੇ ਸੜਕ ਬਣਾਉਣ ਲਈ ਕੋਈ ਉਪਰਾਲਾ ਕੀਤਾ | ਸਥਾਨਕ ਗੁਰਦੁਆਰਾ ਟਿੱਬੀ ਸਾਹਿਬ ਦੇ ਮਗਰੋਂ ਦੀ ਲੰਘਦੀ ਤੇ ਕਈ ਪਿੰਡਾਂ ਨੂੰ ਮਿਲਾਉਣ ਵਾਲੀ ਸੜਕ ਨੂੰ ਪੁੱਟ ਕੇ ਸੁੱਟ ਤਾਂ ਦਿੱਤਾ ਪਰ ਸੜਕ ਨੂੰ ਬਣਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ | ਲੋਕਾਂ ਦੇ ਮੁਤਾਬਿਕ ਲੰਘੀ ਕਾਂਗਰਸ ਸਰਕਾਰ ਵੇਲੇ ਸੀਵਰੇਜ ਬੋਰਡ ਨੇ ਨਵੀਂਆਂ ਪਾਈਪਾਂ ਪਾਉਣ ਮੌਕੇ ਇਸ ਸੜਕ ਨੂੰ ਪੁੱਟ ਦਿੱਤਾ ਸੀ ਪਰ ਨਾ ਤਾਂ ਕਾਂਗਰਸ ਸਰਕਾਰ ਨੇ ਸਾਰ ਲਈ ਅਤੇ ਨਾ ਹੀ 4 ਸਾਲ ਦਾ ਸਮਾਂ ਲੰਘਣ ਉਪਰੰਤ ਆਪ ਸਰਕਾਰ ਨੇ ਸੜਕ ਨੂੰ ਬਣਾਉਣ ਲਈ ਕੋਈ ਵੀ ਉਪਰਾਲਾ ਕੀਤਾ | ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਪ੍ਰੀਮਿਕਸ ਵਾਲੀ ਸੜਕ ਵਧੀਆ ਸੜਕ ਅੱਜਕੱਲ੍ਹ ਕੱਚੇ ਰਾਹਾਂ ਤੋਂ ਵੀ ਭੈੜੀ ਬਣ ਚੁੱਕੀ ਹੈ ਤੇ ਕੋਈ ਰਾਹਗੀਰ ਇਸ ਰਸਤੇ ਵਲੋਂ ਮੂੰਹ ਨਹੀਂ ਕਰਦਾ | ਜੇਕਰ ਕੋਈ ਭੁੱਲਿਆ ਚੁੱਕਿਆ ਰਾਹਗੀਰ ਆ ਵੀ ਜਾਂਦਾ ਹੈ ਤਾਂ ਉਸ ਦੇ ਕੱਪੜੇ ਤੇ ਮੂੰਹ ਮਿੱਟੀ ਨਾਲ ਭਰ ਜਾਂਦੇ ਹਨ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨੂੰ ਤੁਰੰਤ ਬਣਾਇਆ ਜਾਵੇ ਤਾਂ ਜੋ ਕਿ ਰਾਹਗੀਰਾਂ ਨੂੰ ਸੁਖਾਲਾ ਹੋ ਸਕੇ |
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਟੀ.ਈ.ਟੀ. ਦੀ ਪ੍ਰੀਖਿਆ ਜ਼ਬਰਦਸਤੀ ਲਾਗੂ ਕਰਨ ਦੇ ਖ਼ਿਲਾਫ਼ ਅਧਿਆਪਕਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।