18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨਾਕਰਾਤਮਕ ਸੋਚ ਰੱਖਾਂਗੇ ਤਾਂ ਮਨ ਸਾਫ਼ ਨਹੀਂ ਰਹੇਗਾ : ਡਾ. ਹਿਮਾਸ਼ੂ ਗੋਇਲ

ਅਜੀਤ ਡੈਸਕ 19-02-2026
ਕੋਟਕਪੂਰਾ, 18 ਫ਼ਰਵਰੀ (ਮੋਹਰ ਸਿੰਘ ਗਿੱਲ)-ਬ੍ਰਹਮਾ ਕੁਮਾਰੀਜ਼ ਤਪੱਸਿਆ ਧਾਮ ਵਿਖੇ ਲੁਧਿਆਣਾ ਤੋਂ ਆਏ ਡਾ. ਹਿਮਾਂਸ਼ੂ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕਿਹਾ ਕਿ ਜੇਕਰ ਅਸੀਂ ਆਪਨੇ ਮਨ ਵਿਚ ਨਕਰਾਤਮਕ ਗੱਲਾਂ ਭਰਾਂਗੇ ਤਾਂ ਮਨ ਵਿਚ ਨਕਾਰਾਤਮਕ ਵਿਚਾਰ ਹੀ ਚੱਲਣਗੇ, ਜੇ ਅਸੀਂ ਮਨ ਵਿਚ ਸਕਾਰਾਤਮਕ ਗੱਲਾਂ ਭਰਾਂਗੇ ਤਾਂ ਸਾਡੇ ਸਕਾਰਾਤਮਕ ਵਿਚਾਰ ਹੀ ਚੱਲਣਗੇ | ਸਾਡੀ ਨਕਾਰਾਤਮਕ ਸੋਚ ਹੋਵੇਗੀ ਤਾਂ ਮਨ ਸਾਫ਼ ਨਹੀਂ ਰਹੇਗਾ, ਅਸੀਂ ਆਪਣੇ ਮਨ ਦੇ ਮਾਲਕ ਹਾਂ ਅਤੇ ਸਾਡੀਆਂ ਕਰਮ ਇੰਦਰੀਆਂ ਸਾਡੇ ਵੱਸ ਵਿਚ ਹੋਣੀਆਂ ਚਾਹੀਦੀਆਂ ਹਨ | ਇਸ ਪ੍ਰੋਗਰਾਮ ਵਿਚ ਛੋਟੇ ਬੱਚਿਆਂ ਨੇ ਇਕ ਸੁੰਦਰ ਗੀਤ ਅਤੇ ਡਾਂਸ ਪੇਸ਼ ਕੀਤਾ | ਫ਼ਰੀਦਕੋਟ ਸਰਕਲ ਦੇ ਇੰਚਾਰਜ ਸੰਗੀਤਾ ਦੀਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੰਜਾਬ ਜ਼ੋਨ ਦੇ ਡਾਇਰੈਕਟਰ ਪ੍ਰੇਮ ਦੀਦੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਪ੍ਰੋਗਰਾਮ ਵਿਚ ਬ੍ਰਹਮਾ ਕੁਮਾਰੀ ਭੈਣਾਂ ਪੂਨਮ ਦੀਦੀ, ਅਨੀਤਾ ਦੀਦੀ, ਸੀਮਾ ਦੀਦੀ, ਕਮਲਾ ਦੀਦੀ, ਪ੍ਰੀਤੀ ਦੀਦੀ ਅਤੇ ਰਿੰਪੀ ਦੀਦੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਅਹੁਦੇਦਾਰ ਮਹੇਸ਼ ਕਟਾਰੀਆ, ਅਸ਼ੋਕ ਗੋਇਲ, ਸੁੰਦਰ ਸ਼ਾਮ ਗੋਇਲ, ਡਾ. ਪੀ.ਐਸ. ਬਰਾੜ, ਡਾ. ਮਨਦੀਪ ਧਿੰਗੜਾ, ਡਾ. ਦੀਪਕ ਅਰੋੜਾ, ਡਾ. ਰਾਜ ਕੁਮਾਰ ਗਰਗ, ਡਾ. ਕਮਲੇਸ਼ ਗਰਗ, ਮਈਆ ਦਾਸ ਬੀਰਬਲ ਬੀ.ਐਮ. ਮਾਰਬਲ, ਅਸ਼ਵਨੀ ਸਚਦੇਵਾ, ਅਨੂਪ੍ਰੀਤ ਸਿੰਘ ਬਰਾੜ, ਮਨਤਾਰ ਸਿੰਘ ਮੱਕੜ, ਸੁਨੀਲ ਮਿੱਤਲ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਟੈਟ ਦੇ ਵਿਰੋਧ 'ਚ ਈ.ਟੀ.ਟੀ. ਯੂਨੀਅਨ ਪੰਜਾਬ ਕਰੇਗੀ ਸੰਘਰਸ਼ : ਬਰਗਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।