18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਰੁਦਰ ਮਹਾਚੰਡੀ ਯੱਗ ਪੂਰਨਆਹੂਤੀ ਉਪਰੰਤ ਸਮਾਪਤ

ਅਜੀਤ ਡੈਸਕ 19-02-2026
ਮਲੋਟ, 18 ਫ਼ਰਵਰੀ (ਪਾਟਿਲ)-ਇਲਾਕੇ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਸ੍ਰੀ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਰੁਦਰ ਮਹਾ ਚੰਡੀ ਯੱਗ ਦਾ ਸਮਾਪਨ ਹੋ ਗਿਆ ਹੈ | ਜਾਣਕਾਰੀ ਦਿੰਦੇ ਹੋਏ ਯਤੀ ਫਾਊਾਡੇਸ਼ਨ ਦੇ ਵਿਸ਼ਾਲ ਮਲਹੋਤਰਾ, ਅਸ਼ੋਕ ਕੁਮਾਰ ਚੀਕੂ ਜਿੰਦਲ, ਜਗਰੂਪ ਬਰਾੜ ਤੇ ਕਾਲਾ ਨਾਗਪਾਲ ਨੇ ਦੱਸਿਆ ਕਿ ਯੱਗ ਦੇ ਸਮਾਪਨ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਸ਼ਿਵ ਭਗਤ ਵਿਕਾਸ ਮਲਹੋਤਰਾ ਦੀ ਦੇਖ-ਰੇਖ ਤੇ ਬ੍ਰਾਹਮਣ ਪੰਡਿਤ ਦੀਪਕ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਯੱਗ ਦੌਰਾਨ ਜਿੱਥੇ ਉਤਰਾਖੰਡ ਤੇ ਮੱਧ ਪ੍ਰਦੇਸ਼ ਤੋਂ ਵਿਦਵਾਨ ਬ੍ਰਾਹਮਣਾਂ ਨੇ ਸ਼ਮੂਲੀਅਤ ਕੀਤੀ, ਉੱਥੇ ਨਾਲ ਹੀ ਮਲੋਟ ਇਲਾਕੇ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਸ਼ਿਵ ਭਗਤਾਂ ਨੇ ਯੱਗ ਦੌਰਾਨ ਹਾਜ਼ਰੀ ਭਰੀ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਭਾਰਤ ਭੂਸ਼ਨ ਕਾਕਾ, ਅਸ਼ੋਕ ਗੋਇਲ, ਰੋਜੀ ਬਾਂਸਲ, ਵਰਿੰਦਰ ਸਿੰਘ, ਸੁਰੇਸ਼ ਕੁਮਾਰ ਸੋਨੀ, ਕਿ੍ਸ਼ਨ ਗੋਇਲ, ਉਮੇਸ਼ ਨਾਗਪਾਲ, ਗੋਰਾ ਨਾਗਪਾਲ, ਬਲਦੇਵ ਕੁਮਾਰ ਗਰਗ, ਡਾ. ਗਰਗ, ਪੰਕਜ ਗੋਇਲ, ਅਜੈ ਗੋਇਲ, ਸੰਜੇ ਕੁਮਾਰ, ਅਜੇ ਕੁਮਾਰ ਚੋਪੜਾ, ਵਿਵੇਕ ਕੁਮਾਰ, ਵਿਨੇ ਕੁਮਾਰ ਬਬਲੂ, ਰਾਜੂ ਜਿੰਦਲ, ਰਕੇਸ਼ ਕੁਮਾਰ ਗੱਟੂ ਸ਼ਰਮਾ, ਰਾਮ ਗਰਗ, ਸ਼ਮੀ ਕੁਮਾਰ, ਕਿ੍ਸ਼ਨ ਕੁਮਾਰ ਡੱਬਵਾਲੀ, ਕਰਨ ਸਿੰਘ ਓਅੰਕਾਰ ਜਵੈਲਰਜ, ਰਿੰਪਾ ਸਬਜ਼ੀ ਮੰਡੀ ਯੂਨੀਅਨ, ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਕਾਂਗਰਸ ਸੰਗਠਨ ਸਿਰਜਨ ਅਭਿਆਨ ਤਹਿਤ ਮਲੋਟ ਵਿਖੇ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਫ਼ਰੀਦ ਕਾਨਵੈਂਟ ਸਕੂਲ ਥਾਂਦੇਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।