18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

5.40 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 19-02-2026
ਕੋਟਕਪੂਰਾ, 18 ਫ਼ਰਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਪੁਲਿਸ ਪਾਰਟੀ ਦੇ ਗਸ਼ਤ- ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਥਾਣਾ ਸਦਰ ਕੋਟਕਪੂਰਾ ਤੋਂ ਚੱਲ ਕੇ ਪਿੰਡ ਢਿੱਲਵਾਂ ਕਲਾਂ, ਕੋਠੇ ਰਾਮਸਰ ਅਤੇ ਕੋਠੇ ਹਜ਼ੂਰਾ ਸਿੰਘ ਆਦਿ ਗਸ਼ਤ ਕਰਦੇ ਹੋਏ ਵਾਪਸ ਕੋਟਕਪੂਰਾ ਨੂੰ ਆ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਕੋਠੇ ਰਾਮਸਰ ਟੱਪ ਕੇ ਪੁਲ਼ ਨਹਿਰ ਪਾਸ ਪੁੱਜੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਸੜਕ ਦੀ ਪਟੜੀ ਪਰ ਸ਼ੱਕੀ ਹਾਲਤ ਵਿਚ ਪੈਦਲ ਆਉਂਦਾ ਦਿਖਾਈ ਦਿੱਤਾ | ਜਿਸ ਨੂੰ ਪੁਲਿਸ ਪਾਰਟੀ ਨੇ ਚੈਕ ਕਰਨ ਲਈ ਗੱਡੀ ਹੌਲੀ ਕੀਤੀ ਤਾਂ ਉਸ ਨੌਜਵਾਨ ਨੇ ਗੱਡੀ ਨੂੰ ਹੌਲੀ ਹੰੁਦਿਆਂ ਵੇਖ ਕੇ ਇਕਦਮ ਆਪਣੇ ਕੁੜਤੇ ਦੇ ਸੱਜੇ ਖੀਸੇ ਵਿਚੋਂ ਇਕ ਲਿਫ਼ਾਫ਼ਾ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਨਹਿਰ ਦੀ ਪਟੜੀ ਖੱਬੇ ਪਾਸੇ ਨੂੰ ਤੇਜ਼ ਕਦਮੀ ਤੁਰ ਪਿਆ | ਜਿਸ ਨੂੰ ਪੁਲਿਸ ਅਧਿਕਾਰੀ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਤਰਸੇਮ ਸਿੰਘ ਸੇਮੀ ਵਾਸੀ ਕੋਠੇ ਦਰਜੀਆਂ ਵਾਲੇ, ਢਿੱਲਵਾਂ ਕਲਾਂ ਵਜੋਂ ਕਰਵਾਈ | ਤਲਾਸ਼ੀ ਦੌਰਾਨ ਉਸ ਕੋਲੋਂ 5.40 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ 20 ਗਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਫ਼ੌਜੀ ਗੱਡੀ ਨਾਲ ਟਕਰਾਉਣ ਨਾਲ ਦੋ ਵਿਦਿਆਰਥੀਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।