29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਦੜਾ ਸੱਟਾ ਲਗਾਉਣ ਵਾਲੇ ਕੀਤੇ ਕਾਬੂ

ਅਜੀਤ ਡੈਸਕ 30-01-2026
ਨਿਹਾਲ ਸਿੰਘ ਵਾਲਾ, 29 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ ਅਲੀ ਦੀਆਂ ਹਦਾਇਤਾਂ 'ਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਥਾਣੇਦਾਰ ਕਿ੍ਸ਼ਨ ਗੋਪਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵਲੋਂ ਦੜਾ ਸੱਟਾ ਲਗਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕ੍ਰਿਸ਼ਨ ਗੋਪਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਖ਼ਾਲਸਾ ਚੌਂਕ 'ਚ ਦੌਰਾਨੇ ਗਸ਼ਤ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ਛਾਪੇਮਾਰੀ ਕਰਦਿਆਂ ਦੜਾ ਸੱਟਾ ਲਗਾਉਣ ਵਾਲੇ ਮਦਨ ਲਾਲ ਪੁੱਤਰ ਸ਼ਿਵ ਲਾਲ ਵਾਸੀ ਵਾਰਡ ਨੰਬਰ 13 ਨਿਹਾਲ ਸਿੰਘ ਵਾਲਾ, ਮਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ ਇੱਕ ਨਿਹਾਲ ਸਿੰਘ ਵਾਲਾ, ਰਾਜ ਕੁਮਾਰ ਪੁੱਤਰ ਪਹਿਲ ਸਿੰਘ ਵਾਸੀ ਨੇੜੇ ਗਿੱਲ ਹਸਪਤਾਲ ਨਿਹਾਲ ਸਿੰਘ ਵਾਲਾ, ਸੋਮਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 9 ਨਿਹਾਲ ਸਿੰਘ ਵਾਲਾ, ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਣਸੀਂਹ ਖ਼ੁਰਦ, ਲਲਿਤ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਵਾਸੀ ਗਲੀ ਨੰਬਰ 5 ਸ਼ਿਮਾਲਾਪੁਰੀ ਹਾਲ ਆਬਾਦ ਨੇੜੇ, ਇਕਬਾਲ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਖੋਟੇ, ਅਰਸ਼ਦੀਪ ਸਿੰਘ ਪੁੱਤਰ ਮਿੰਟੂ ਸਿੰਘ ਵਾਸੀ ਖੋਟੇ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਗਏ ਵਿਅਕਤੀ ਦਾਣਾ ਮੰਡੀ ਨਿਹਾਲ ਸਿੰਘ ਵਾਲਾ 'ਚ ਸ਼ਰੇਆਮ ਦੜਾ ਸੱਟਾ ਲਗਾ ਰਹੇ ਸਨ ਅਤੇ ਕਹਿ ਰਹੇ ਹਨ ਸਾਡੇ ਪਾਸ ਆਉ ਅਤੇ ਦੜੇ ਸੱਟੇ ਦੀ ਪਰਚੀ ਲਗਾਉਣ ਅਤੇ ਜੋ ਆਦਮੀ ਸਾਡੇ ਪਾਸ ਦੜਾ ਸੱਟਾ ਲਗਾਏਗਾ, ਉਸ ਦਾ ਨੰਬਰ ਆਉਣ 'ਤੇ ਉਸ ਆਦਮੀ ਨੂੰ ਇੱਕ ਰੁਪਏ ਬਦਲੇ 10 ਰੁਪਏ ਦਿੱਤੇ ਜਾਣਗੇ | ਜੇਕਰ ਉਸ ਵਲੋਂ ਲਗਾਈ ਗਈ ਰਕਮ ਉੱਪਰ ਨੰਬਰ ਨਹੀਂ ਆਉਂਦਾ ਉਸ ਦੀ ਰਕਮ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁਖ਼ਬਰ ਨੇ ਜਾਣਕਾਰੀ ਦਿੱਤੀ ਕਿ ਉਕਤ ਵਿਅਕਤੀ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਲਾਟਰੀਆਂ ਦੀਆਂ ਟਿਕਟਾਂ ਵੇਚਦੇ ਸਨ | ਇਸ ਤਰ੍ਹਾਂ ਉਹ ਭੋਲੇ ਭਾਲੇ ਲੋਕਾਂ ਤੋਂ ਪੈਸੇ ਹਾਸਲ ਕਰਕੇ ਉਨ੍ਹਾਂ ਨੂੰ ਇਹ ਕਹਿ ਦਿੰਦੇ ਕੇ ਤੁਹਾਡਾ ਨੰਬਰ ਨਹੀਂ ਆਇਆ ਤੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਦੜਾ ਸੱਟਾ ਅਤੇ ਲਾਟਰੀਆਂ ਵੇਚਦੇ ਸਨ | ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਅਪਰਾਧਿਕ ਗਤੀਵਿਧੀਆਂ ਰੋਕਣ ਲਈ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਦਾਖ਼ਲਾ ਜਾਗਰੂਕਤਾ ਵੈਨ ਹਰੀ ਝੰਡੀ ਦੇ ਕੇ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।