28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨਾ ਜ਼ਰੂਰੀ- ਧਾਲੀਵਾਲ <br/>

ਅਜੀਤ ਡੈਸਕ 28-01-2026
ਫ਼ਰੀਦਕੋਟ, 27 ਜਨਵਰੀ (ਜਸਵੰਤ ਸਿੰਘ ਪੁਰਬਾ)-ਪਾਰਕ ਐਵੀਨਿਊ ਫ਼ਰੀਦਕੋਟ ਦੇ ਵਸਨੀਕਾਂ ਦੀ ਮੰਗ 'ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਗਗਨਦੀਪ ਸਿੰਘ ਧਾਲੀਵਾਲ ਵਲੋਂ ਵਾਲੀਬਾਲ ਕਿੱਟ ਦਿੱਤੀ ਗਈ | ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਨੌਜਵਾਨ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਜਿਸ ਕਰਕੇ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਖੇਡਾਂ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਪੰਜਾਬ ਦੇ ਹਰ ਵੱਡੇ ਪਿੰਡ ਵਿਚ ਖੇਡ ਗਰਾਊਾਡ ਬਣ ਰਹੇ ਹਨ | ਜਿਨ੍ਹਾਂ ਖੇਡ ਗਰਾਊਾਡਾਂ ਵਿਚ ਨੌਜਵਾਨ ਜਾ ਕੇ ਖੇਡਾਂ ਖੇਡਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ | ਇਸ ਮੌਕੇ ਪ੍ਰੋ. ਗੁਰਸੇਵਕ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਰਾਜ ਸਿੰਘ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਫ਼ਰੀਦਕੋਟ, ਅਮਰਜੀਤ ਸਿੰਘ ਗੋਂਦਾਰਾ ਪਾਰਕ ਐਵੀਂਨਿਊ ਕਾਲੋਨੀ ਪ੍ਰਧਾਨ, ਕਾਕਾ ਬਰਗਾੜੀ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਜੀਤ ਸਿੰਘ ਢਿੱਲਵਾਂ 'ਆਪ' ਦੇ ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਮਾਗਮ ਦਾ ਬਾਈਕਾਟ ਕਰ ਸਮਾਗਮ ਛੱਡ ਕੇ ਬਾਹਰ ਆਏ ਆਜ਼ਾਦੀ ਘੁਲਾਟੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।