04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਿੰਡ ਰਾਮਗੜ੍ਹ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 02-01-2026
ਜੈਤੋ, 1 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ | ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਸ਼ੁਰੂਆਤ ਡੇਰਾ ਭਾਈ ਭਗਤੂ ਜੀ ਤੋਂ ਕੀਤੀ ਗਈ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਸ ਮੌਕੇ ਡੇਰਾ ਭਾਈ ਭਗਤੂ ਦੇ ਮੁੱਖ ਸੇਵਾਦਾਰ ਸੰਤ ਸੱਤ ਮੁਨੀ, ਬਾਬਾ ਹਜ਼ੂਰ ਦਾਸ ਸੰਚਾਲਕ ਡੇਰਾ ਬਾਜਾਖਾਨਾ ਅਤੇ ਮਹੰਤ ਕਮਲ ਦਾਸ ਜੀ ਸੰਚਾਲਕ ਡੇਰਾ ਬਾਬਾ ਮੋਹਨ ਦਾਸ ਜੀ, ਜੈਤੋ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਕੀਰਤਨ ਦਰਬਾਰ ਦੌਰਾਨ ਰਾਗੀ ਜਥਿਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਖਾਲਸਾ ਪੰਥ ਦੀ ਸਾਜਨਾ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ ਗਏ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਸੱਚ, ਸਹਿਣਸ਼ੀਲਤਾ, ਬਹਾਦਰੀ ਅਤੇ ਨਿਆਂ ਦੇ ਮਾਰਗ 'ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੱਤੀ | ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਹਾਜ਼ਰੀ ਭਰੀ | ਪਿੰਡ ਵਾਸੀਆਂ ਵਲੋਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜਿਸ ਵਿਚ ਸੰਗਤ ਨੇ ਬੜੇ ਪ੍ਰੇਮ ਅਤੇ ਸੇਵਾ ਭਾਵ ਨਾਲ ਸੇਵਾ ਨਿਭਾਈ | ਸਮਾਗਮ ਦੀ ਸੁਚੱਜੀ ਵਿਵਸਥਾ ਲਈ ਡੇਰਾ ਭਾਈ ਭਗਤੂ ਦੇ ਮੁੱਖ ਸੇਵਾਦਾਰ ਸੰਤ ਸੱਤ ਮੁਨੀ ਵਲੋਂ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਗਏ ਸਹਿਯੋਗ ਸ਼ਲਾਘਾ ਕੀਤੀ | ਇਸ ਮੌਕੇ ਚੇਅਰਮੈਨ ਡਾਕਟਰ ਲਛਮਣ ਸ਼ਰਮਾ, ਸਰੂਪਇੰਦਰ ਸਿੰਘ ਦੁਲਟ, ਕਰਨ ਦੁਲਟ ਭਗਤੂਆਣਾ, ਜਸਵਿੰਦਰ ਸਿੰਘ ਸੰਮੀ ਰੰਧਾਵਾ ਸਾਬਕਾ ਸਰਪੰਚ, ਸੇਵਾਜੀਤ ਸਿੰਘ ਬੌਬੀ ਦੁਲਟ, ਲਖਵਿੰਦਰ ਸਿੰਘ ਰੰਧਾਵਾ, ਪ੍ਰਧਾਨ ਨੈਬ ਸ਼ਰਮਾ, ਮਾਸਟਰ ਸੁਰਜੀਤ ਸਿੰਘ ਮਾਨ, ਗੁਲਾਬ ਸਿੰਘ, ਨਵਦੀਪ ਸਿੰਘ ਮਾਨ, ਗੁਣਤਾਸ਼ ਦੁਲੱਟ, ਜਸਵਿੰਦਰ ਸਿੰਘ ਮਾਨ, ਸੰਧੂਰਾ ਸਿੰਘ ਸਾਗੂ, ਗੁਰਤੇਜ ਸਿੰਘ ਸਿੱਧੂ, ਸਮਾਜ ਸੇਵੀ ਡਾਕਟਰ ਗੁਰਚਰਨ ਸਿੰਘ, ਹਰਵਿੰਦਰ ਸਿੰਘ ਮਾਨ, ਸਰਪੰਚ ਰਿੰਟੂ ਸਿੰਘ ਤੋਂ ਸਮੂਹ ਨਿਵਾਸੀ ਅਤੇ ਪੰਚਾਇਤ ਰਾਮਗੜ੍ਹ (ਭਗਤੂਆਣਾ) ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਡਾ. ਸੁਖਜੀਤ ਕੌਰ ਮੱਕੜ ਨੇ ਬਾਂਝਪਣ 'ਤੇ ਪੱੱਛਮੀ ਬੰਗਾਲ 'ਚ ਦਿੱਤਾ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।