30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗਿੱਦੜਬਾਹਾ ਵਿਖੇ 'ਇਕ ਸ਼ਾਮ ਪੀਰਾਂ ਦੇ ਨਾਮ' ਕਰਵਾਈ ਗਈ

ਅਜੀਤ ਡੈਸਕ 02-01-2026
ਗਿੱਦੜਬਾਹਾ, 1 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸਾਲ 2026 ਨੂੰ ਖ਼ੁਸ਼ਆਮਦੀਦ ਕਹਿਣ ਲਈ ਸਥਾਨਕ ਅਗਰਵਾਲ ਪੀਰਖਾਨਾ ਵਿਖੇ ਬੀਤੀ ਰਾਤ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ 'ਇਕ ਸ਼ਾਮ ਪੀਰਾਂ ਦੇ ਨਾਮ' ਕਰਵਾਈ ਗਈ | ਧਾਰਮਿਕ ਸਮਾਰੋਹ ਦੌਰਾਨ ਅਗਰਵਾਲ ਪੀਰਖਾਨਿਆਂ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਮਲੋਟ ਵਾਲਿਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਬਾਬਾ ਬੱਲਾ ਜੀ, ਬਾਬਾ ਪ੍ਰਦੀਪ ਬਾਂਸਲ ਦੀਪਾ, ਬਾਬਾ ਡਿੰਪਲ ਸਿੰਗਲਾ, ਬਾਬਾ ਕਾਲਾ ਸਿੰਗਲਾ ਤੇ ਬਾਬਾ ਰੰਗੀ ਵਲੋਂ ਦੀਵਾਨ ਸਜਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਸਮਾਰੋਹ ਦੌਰਾਨ ਭਜਨ ਗਾਇਕਾਂ ਬਾਬਾ ਅਲੀ ਦੀਨ ਐਂਡ ਪਾਰਟੀ ਅਤੇ ਫ਼ੌਜੀ ਭੰਗਚੜ੍ਹੀ ਵਲੋਂ ਭੇਟਾਂ ਦਾ ਗੁਣਗਾਣ ਕੀਤਾ ਗਿਆ | ਅਗਰਵਾਲ ਪੀਰਖਾਨਾ ਕਮੇਟੀ ਦੇ ਸਾਰੇ ਮੈਂਬਰਾਂ ਦੀ ਅਗਵਾਈ ਵਿਚ ਪੀਰਖਾਨਾ ਕਮੇਟੀ ਵਲੋਂ ਨਵੇਂ ਸਾਲ ਦੀ ਖ਼ੁਸ਼ੀ ਵਿਚ ਆਤਿਸ਼ਬਾਜ਼ੀ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਅਮਿਤ ਕੁਮਾਰ ਸਿੰਪੀ ਬਾਂਸਲ, ਬਿੱਟੂ ਸੱਚਦੇਵਾ, ਓਮ ਪ੍ਰਕਾਸ਼ ਕਾਕਾ, ਮਹਿੰਦਰਪਾਲ ਗਰਗ, ਰਾਕੇਸ਼ ਗਰਗ ਬਿੱਟੂ, ਸੰਦੀਪ ਤਾਇਲ, ਛਿੰਦੀ ਚੋਟੀਆਂਵਾਲਾ, ਸੁਰਿੰਦਰ ਬਾਂਸਲ, ਬਲਦੇਵ ਸ਼ਾਹ, ਅਨਿਲ ਗਰਗ, ਰਾਜਿੰਦਰ ਗੋਰਖਾ, ਸੁਸ਼ੀਲ ਗੋਇਲ, ਪ੍ਰਸ਼ੋਤਮ ਲਾਲ, ਸੁਰਜੀਤ ਰਾਹੀ, ਰਾਕੇਸ਼ ਪਟਵਾਰੀ, ਰਿੰਕੂ ਬਾਂਸਲ, ਦੀਪਕ ਜੈਨ, ਰਾਜਿੰਦਰ ਗਰੋਵਰ, ਅਰਵਿੰਦ ਕੁਮਾਰ ਤੋਂ ਇਲਾਵਾ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ <br/> ਅਗਲੀ ਖ਼ਬਰ ਮਗਨਰੇਗਾ ਦੇ ਨਵੇਂ ਕਾਨੂੰਨ ਬਾਰੇ ਵਿਰੋਧੀ ਸਿਆਸੀ ਪਾਰਟੀਆਂ ਕਰ ਰਹੀਆਂ ਗੁੰਮਰਾਹ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।