29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਾਤਾ ਚਿੰਤਪੁਰਨੀ ਕਮੇਟੀ ਵਲੋਂ ਮਾਤਾ ਦਾ ਜਾਗਰਣ ਕਰਵਾਇਆ

ਅਜੀਤ ਡੈਸਕ 02-01-2026
ਰੁਪਾਣਾ, 1 ਜਨਵਰੀ (ਜਗਜੀਤ ਸਿੰਘ)- ਮਾਤਾ ਚਿੰਤਪੁਰਨੀ ਮੰਦਰ ਕਮੇਟੀ ਰੁਪਾਣਾ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਆਮਦ ਅਤੇ ਸਰਬੱਤ ਭਲੇ ਲਈ ਮਾਤਾ ਦਾ ਜਾਗਰਣ ਕਰਵਾਇਆ | ਇਸ ਮੌਕੇ ਭਜਨ ਗਾਇਕ ਸੋਨੂੰ ਖੱੁਲਰ ਦੀ ਟੀਮ ਵਲੋਂ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ | ਕਮੇਟੀ ਅਹੁਦੇਦਾਰਾਂ ਵਲੋਂ ਸੇਵਾਦਾਰਾਂ, ਕਮੇਟੀ ਮੈਂਬਰਾਂ, ਜਾਗਰਣ ਕਰਨ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਦੀ ਸੇਵਾ ਡਾ. ਲਾਲ ਚੰਦ ਨੇ ਸੰਭਾਲੀ | ਅੰਤ ਵਿਚ ਕਮੇਟੀ ਪ੍ਰਧਾਨ ਰਾਜਨ ਕਾਲੜਾ ਵਲੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੱਤਪਾਲ ਸਿੰਘ, ਰਵਿੰਦਰ ਸਿੰਘ, ਪਵਨ ਖੁਰਾਣਾ, ਡਾ. ਜਗਨ ਨਾਥ ਗਰੋਵਰ, ਸੋਨਾ ਅਰੋੜਾ, ਡਾ. ਧਰਮਿੰਦਰ ਸਿੰਘ, ਸਾਬਕਾ ਐੱਮ.ਸੀ. ਵਿਜੈ ਕੁਮਾਰ, ਪੱਪੂ ਲਹੌਰੀਆ, ਲਵਲੀ ਮੱਕੜ, ਸੋਨੂੰ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸੇਵਾ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਧਾਰਮਿਕ ਸਮਾਗਮ 'ਚ ਗਏ ਪਰਿਵਾਰ ਦੇ ਘਰ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।