01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗ੍ਰਾਮ ਪੰਚਾਇਤ ਬਹਿਬਲ ਕਲਾਂ ਨੇ ਪਿੰਡ ਦੇ ਛੱਪੜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਸ਼ੁਰੂ

ਬਰਗਾੜੀ , 31 ਅਗਸਤ ( ਲਖਵਿੰਦਰ ਸ਼ਰਮਾ )- ਪਿੰਡ ਬਹਿਬਲ ਕਲਾਂ ਦੀ ਪੰਚਾਇਤ ਨੇ ਸਰਪੰਚ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਗੰਦੇ ਛੱਪੜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ ਤੇ ਸ਼ੁਰੂ ਕੀਤਾ ਹੈ । ਇਹ ਛੱਪੜ ਪਿੰਡ ਦੀ ਆਬਾਦੀ , ਗੁਰਦੁਆਰਾ ਸਾਹਿਬ , ਲਿੰਕ ਸੜਕ ਨਾਲ ਲੱਗਦਾ ਹੈ ਅਤੇ ਇਹ ਛੱਪੜ ਗੰਦੇ ਪਾਣੀ ਅਤੇ ਜਲ ਬੂਟੀ ਨਾਲ ਭਰਿਆ ਹੋਣ ਕਰਕੇ ਇਸ ਛੱਪੜ ਵਿਚੋਂ ਕਈ ਵਾਰ ਗੰਦੀ ਬਦਬੂ ਆਉਂਦੀ ਹੈ ਅਤੇ ਲਾਗਲੇ ਘਰਾਂ , ਗੁਰਦੁਆਰਾ ਸਾਹਿਬ ਆਦਿ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ।

ਅਜੀਤ ਡੈਸਕ 01-09-2026
ਬਰਗਾੜੀ , 31 ਅਗਸਤ ( ਲਖਵਿੰਦਰ ਸ਼ਰਮਾ )- ਪਿੰਡ ਬਹਿਬਲ ਕਲਾਂ ਦੀ ਪੰਚਾਇਤ ਨੇ ਸਰਪੰਚ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਗੰਦੇ ਛੱਪੜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ ਤੇ ਸ਼ੁਰੂ ਕੀਤਾ ਹੈ । ਇਹ ਛੱਪੜ ਪਿੰਡ ਦੀ ਆਬਾਦੀ , ਗੁਰਦੁਆਰਾ ਸਾਹਿਬ , ਲਿੰਕ ਸੜਕ ਨਾਲ ਲੱਗਦਾ ਹੈ ਅਤੇ ਇਹ ਛੱਪੜ ਗੰਦੇ ਪਾਣੀ ਅਤੇ ਜਲ ਬੂਟੀ ਨਾਲ ਭਰਿਆ ਹੋਣ ਕਰਕੇ ਇਸ ਛੱਪੜ ਵਿਚੋਂ ਕਈ ਵਾਰ ਗੰਦੀ ਬਦਬੂ ਆਉਂਦੀ ਹੈ ਅਤੇ ਲਾਗਲੇ ਘਰਾਂ , ਗੁਰਦੁਆਰਾ ਸਾਹਿਬ ਆਦਿ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ । ਲਾਗਲੀਆਂ ਕੰਧਾਂ ਨੂੰ ਪਾਣੀ ਦੀ ਸਲਾਭ ਆਦਿ ਚੜ੍ਹ ਰਹੀ ਹੈ , ਜਿਸ ਨਾਲ ਲਾਗਲੀਆਂ ਕੰਧਾਂ ਡਿਗਣ ਦਾ ਖਤਰਾ ਹੈ । ਕਈ ਵਾਰ ਤਾਂ ਗੰਦੀ ਬਦਬੂ ਕਾਰਨ ਲਾਗਲੇ ਘਰਾਂ , ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ , ਲਾਗਲੇ ਸਕੂਲ ਦੇ ਬੱਚਿਆਂ , ਸਟਾਫ਼ ਆਦਿ ਨੂੰ ਵੀ ਬਹੁਤ ਮੁਸ਼ਕਿਲ ਆਉਂਦੀ ਹੈ । ਸਰਪੰਚ ਮਨਪ੍ਰੀਤ ਕੌਰ ਨੇ ਦੱਸਿਆ ਕਿ ਪੰਚਾਇਤ ਦੀ ਯੋਜਨਾ ਹੈ ਕਿ ਇਸ ਛੱਪੜ ਦੀ ਸਾਫ਼ ਸਫ਼ਾਈ ਕਰਵਾ ਕੇ ਚਾਰੋਂ ਪਾਸੇ ਮਜ਼ਬੂਤ ਕੰਧਾਂ ਕਰਵਾਈਆਂ ਜਾਣ ਅਤੇ ਇਸ ਛੱਪੜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਕ ਹਿੱਸੇ ਵਿਚ ਲੋਕਾਂ ਦੇ ਵਰਤੋਂ ਯੋਗ ਪਾਣੀ ਅਤੇ ਦੂਸਰੇ ਹਿੱਸੇ ਵਿਚ ਲੋਕਾਂ ਦੇ ਘਰਾਂ ਦੇ ਗੰਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ । ਪੰਚਾਇਤ ਦਾ ਸੁਪਨਾ ਹੈ ਕਿ ਇਸ ਛੱਪੜ ਦੀ ਸਾਫ਼ ਸਫ਼ਾਈ ਕਰਵਾ ਕੇ ਇੱਥੇ ਲੋਕਾਂ ਦੇ ਬੈਠਣ , ਸੈਰ ਕਰਨ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇ । ਪੰਚਾਇਤ ਵਲੋਂ ਇਸ ਛੱਪੜ ਦੀ ਸਫ਼ਾਈ ਲਈ ਵੱਡੀਆਂ ਅਤੇ ਛੋਟੀਆਂ ਜੇ . ਸੀ . ਬੀ ਮਸ਼ੀਨਾਂ , ਟਰੈਕਟਰ ਟਰਾਲੀਆਂ ਆਦਿ ਲਗਾਈਆਂ ਗਈਆਂ ਹਨ ਤਾਂ ਕਿ ਇਸ ਛੱਪੜ ਦੀ ਸਫ਼ਾਈ ਕੀਤੀ ਜਾ ਸਕੇ । ਸਰਪੰਚ ਮਨਪ੍ਰੀਤ ਕੌਰ ਅਤੇ ਸਮੁੱਚੀ ਪੰਚਾਇਤ ਨੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਛੱਪੜ ਦੇ ਵੱਡੇ ਕੰਮ ਨੂੰ ਦੇਖਦਿਆਂ ਅਤੇ ਪਿੰਡ ਦੇ ਹੋਰਨਾਂ ਵਿਕਾਸ ਕਾਰਜਾਂ ਲਈ ਵੱਡੀ ਗ੍ਰਾਂਟ ਪੰਚਾਇਤ ਨੂੰ ਦਿੱਤੀ ਜਾਵੇ ਤਾਂ ਕਿ ਇਸ ਛੱਪੜ ਦੀ ਸੁਚੱਜੇ ਢੰਗ ਨਾਲ ਯੋਗ ਵਰਤੋਂ ਕੀਤੀ ਜਾ ਸਕੇ । ਉਨ੍ਹਾਂ ਪਿੰਡ ਦੇ ਸਮੂਹ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਿੰਡ ਦੀ ਬਿਹਤਰੀ ਅਤੇ ਵਧੀਆ ਵਿਕਾਸ ਲਈ ਪਾਰਟੀਬਾਜ਼ੀ ਅਤੇ ਆਪਣੇ ਨਿੱਜੀ ਮੱਤਭੇਦਾਂ ਤੋਂ ਉਪਰ ਉਠ ਕੇ ਪੰਚਾਇਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਤਾਂ ਕਿ ਪੰਚਾਇਤ ਲੋਕਾਂ ਦੀਆਂ ਚੰਗੀਆਂ ਭਾਵਨਾਵਾਂ ਅਨੁਸਾਰ ਪਿੰਡ ਦੀ ਬਿਹਤਰੀ ਲਈ ਵੱਧ ਤੋਂ ਵੱਧ ਵਿਕਾਸ ਕਾਰਜ ਕਰ ਸਕੇ । ਇਸ ਮੌਕੇ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਸਮਾਜ ਸੇਵੀ ਗੁਰਮੁੱਖ ਸਿੰਘ ਗੋਰਾ ਸੇਖੋਂ , ਪੰਚ ਕਮਲਜੀਤ ਸਿੰਘ , ਪਿ੍ਰਤਪਾਲ ਸਿੰਘ , ਹਰਗੋਪਾਲ ਸਿੰਘ , ਜਗਤਾਰ ਸਿੰਘ , ਜਗਸੀਰ ਸਿੰਘ , ਬਲਦੇਵ ਸਿੰਘ , ਹੈਪੀ ਸਿੰਘ , ਸਾਬਕਾ ਸਰਪੰਚ ਕੁਲਦੀਪ ਸਿੰਘ , ਇਕਬਾਲ ਸਿੰਘ ਰਾਜਾ , ਪ੍ਰਧਾਨ ਦਰਸਨ ਸਿੰਘ , ਸਾਧੂ ਸਿੰਘ , ਜ਼ੋਰਾ ਸਿੰਘ , ਭੁਪਿੰਦਰਪਾਲ ਸਿੰਘ , ਪਰਵਿੰਦਰ ਬਰਾੜ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵਿਆਂ ਨੂੰ ਕਿਸਾਨਾਂ ਨੇ ਨਕਾਰਿਆ ਅਗਲੀ ਖ਼ਬਰ ਦਲੇਰ ਸਿੰਘ ਡੋਡ ਵਲੋਂ ਸਕੂਲ ’ਚ ਇੰਟਰਐਕਟਿਵ ਪੈਨਲ ਅਤੇ ਸ਼ੈੱਡ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।