ਭੋਗ ’ਤੇ ਵਿਸ਼ੇਸ਼- ਸਰਪੰਚ ਕੁਲਬੀਰ ਸਿੰਘ ਢਿੱਲੋਂ ਝੱਖੜਵਾਲਾ
ਬਾਜਾਖਾਨਾ-ਸ: ਕੁਲਬੀਰ ਸਿੰਘ ਢਿੱਲੋਂ ਦਾ ਜਨਮ ਪਿਤਾ ਸੁਖਮੰਦਰ ਸਿੰਘ ਢਿੱਲੋਂ ਨੰਬਰਦਾਰ ਦੇ ਗ੍ਰਹਿ ਮਾਤਾ ਬਲਵਿੰਦਰ ਕੌਰ ਢਿੱਲੋਂ ਦੀ ਕੁੱਖੋਂ 20 ਅਕਤੂਬਰ 1983 ਨੂੰ ਪਿੰਡ ਝੱਖੜਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਝੱਖੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਅਤੇ ਮੈਟਿ੍ਰਕ ਵੀ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਤੋਂ ਪਾਸ ਕੀਤੀ ਅਤੇ ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।
ਅਜੀਤ ਡੈਸਕ
28-08-2026