27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

...ਉਹ ਛੁੱਟੀ ਦੌਰਾਨ ਵੀ ਭੈਣਾਂ ਦਾ ਪਿਆਰ ਵੰਡਦੇ ਰਹੇ!

ਕੋਟਕਪੂਰਾ, 26 ਅਗਸਤ (ਮੋਹਰ ਸਿੰੰਘ ਗਿੱਲ)-ਭਾਰਤੀ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਈਦ ਮਿਲਾਦ ਦੇ ਪਾਵਨ ਤਿਉਹਾਰ ਮੌਕੇ ਛੁੱਟੀ ਹੋਣ ਦੇ ਬਾਵਜੂਦ ਵੀ ਡਾਕ ਕਰਮਚਾਰੀ ਭੈਣ ਦਾ ਪਿਆਰ ਯਾਨੀ ਰੱਖੜੀਆਂ ਵਾਲੀਆਂ ਚਿੱਠੀਆਂ ਵੰਡਦੇ ਹੋਏ ਨਜ਼ਰ ਆਏ। ਇਸੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਹੈ।

ਅਜੀਤ ਡੈਸਕ 27-08-2026
ਕੋਟਕਪੂਰਾ, 26 ਅਗਸਤ (ਮੋਹਰ ਸਿੰੰਘ ਗਿੱਲ)-ਭਾਰਤੀ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਈਦ ਮਿਲਾਦ ਦੇ ਪਾਵਨ ਤਿਉਹਾਰ ਮੌਕੇ ਛੁੱਟੀ ਹੋਣ ਦੇ ਬਾਵਜੂਦ ਵੀ ਡਾਕ ਕਰਮਚਾਰੀ ਭੈਣ ਦਾ ਪਿਆਰ ਯਾਨੀ ਰੱਖੜੀਆਂ ਵਾਲੀਆਂ ਚਿੱਠੀਆਂ ਵੰਡਦੇ ਹੋਏ ਨਜ਼ਰ ਆਏ। ਇਸੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਹੈ। ਵਿਭਾਗ ਨੇ ਪੋਸਟਮੈਨਾਂ ਦੀ ਸਪੈਸ਼ਲ ਡਿਊਟੀਆਂ ਲਾ ਕੇ ਭੈਣਾਂ ਦੀਆਂ ਰੱਖੜੀਆਂ ਨੂੰ ਘਰ-ਘਰ ਪਹੁੰਚਾਇਆ। ਹਾਲਾਂਕਿ ਇਨ੍ਹਾਂ ਦਿਨਾਂ ’ਚ ਅੰਤਾਂ ਦੀ ਗਰਮੀ ਅਤੇ ਹੁੰਮਸ ਭਰਿਆ ਮੌਸਮ ਹੈ। ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੋਟਕਪੂਰਾ ਦੇ ਮੁੱਖ ਡਾਕਘਰ ਦੇ ਤਮਾਮ ਪੋਸਟਮੈਨ ਰੱਖੜੀ ਦੀ ਸਪੈਸ਼ਲ ਡਿਊਟੀ ’ਤੇ ਹਾਜ਼ਰ ਰਹੇ ਅਤੇ ਸਬ ਪੋਸਟਮਾਸਟਰ ਪੁਨੀਤ ਕੁਮਾਰ ਦੀ ਨਿਗਰਾਨੀ ਵਿਚ ਰੱਖੜੀ ਦੀ ਡਾਕ ਦੀ ਛੰਟਾਈ ਕਰਕੇ ਉਸ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਐਮ.ਟੀ.ਐਮ. ਗੁਰਵਿੰਦਰ ਸਿੰਘ, ਪੀ.ਏ ਗੁਰਦੇਵ ਸਿੰਘ, ਅਮਨਪ੍ਰੀਤ, ਪੋਸਟਮੈਨ ਸੁਰਿੰਦਰ ਕੁਮਾਰ, ਸੰਦੀਪ ਕੌਰ, ਰਮੇਸ਼ ਕੁਮਾਰ, ਸੁਰਜੀਤ ਸਿੰਘ, ਵੀਰੂ ਖਾਨ, ਹਰਦਲੀਪ ਸਿੰਘ, ਗੁਰਮੇਲ ਸਿੰਘ ਅਜੇ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਬਲਾਕ ਮਲੋਟ ਦੀ ਮੀਟਿੰਗ ਕਾਸੋ ਆਪ੍ਰੇਸ਼ਨ ਤਹਿਤ ਪੁਲਿਸ ਵਲੋਂ ਸ਼ਹ... ਅਗਲੀ ਖ਼ਬਰ ਮਰਨ ਉਪਰੰਤ 98 ਵਿਅਕਤੀਆਂ ਵਲੋਂ ਅੱਖਾਂ ਦਾਨ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।