25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹਲਕੇ ਅੰਦਰ ਭਾਜਪਾ ਦੀ ਲਹਿਰ ਹੋਰ ਤੇਜ਼... ਪਿੰਡ ਗੋਲੇਵਾਲਾ ਦੇ 26 ਪਰਿਵਾਰ ਭਾਜਪਾ ’ਚ ਸ਼ਾਮਿਲ

ਕੋਟਕਪੂਰਾ : ਸਮਾਜ ਸੇਵੀ ਸੰਜੀਵ ਕੁਮਾਰ ਧੀਂਗੜਾ ਦਾ ਜਨਮ 8 ਨਵੰਬਰ 1966 ਨੂੰ ਕੋਟਕਪੂਰਾ ਵਿਖੇ ਮਾਤਾ ਕੈਲਾਸ਼ ਧੀਂਗੜਾ ਦੀ ਕੁੱਖੋਂ ਪਿਤਾ ਲਛਮਣ ਦਾਸ ਧੀਂਗੜਾ ਦੇ ਘਰ ਹੋਇਆ। ਉਨ੍ਹਾਂ ਨੇ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਤੋਂ ਬੀ.

ਜੀ ਐਜੂਕੇਸ਼ਨ ਧਰਮਕੋਟ ਵਿਖੇ ਵਿਦਿਆਰਥਣ ਨੂੰ ਸਰਟੀਫਿਕੇਟ ਦਿੰਦੇ ਹੋਏ ਡਾਇਰੈਕਟਰ ਹਰਪ੍ਰੀਤ ਕੌਰ ਤੇ ਅਮਰਿੰਦਰ ਸਿੰਘ ਸੈਂਡੀ। ਤਸਵੀਰ : ਪਰਮਜੀਤ ਸਿੰਘ 23-08-2026
ਕੋਟਕਪੂਰਾ : ਸਮਾਜ ਸੇਵੀ ਸੰਜੀਵ ਕੁਮਾਰ ਧੀਂਗੜਾ ਦਾ ਜਨਮ 8 ਨਵੰਬਰ 1966 ਨੂੰ ਕੋਟਕਪੂਰਾ ਵਿਖੇ ਮਾਤਾ ਕੈਲਾਸ਼ ਧੀਂਗੜਾ ਦੀ ਕੁੱਖੋਂ ਪਿਤਾ ਲਛਮਣ ਦਾਸ ਧੀਂਗੜਾ ਦੇ ਘਰ ਹੋਇਆ। ਉਨ੍ਹਾਂ ਨੇ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਤੋਂ ਬੀ.ਕਾਮ ਦੀ ਪੜ੍ਹਾਈ ਸਾਲ 1989 ’ਚ ਪੂਰੀ ਕੀਤੀ। 8 ਦਸੰਬਰ 1994 ’ਚ ਉਨ੍ਹਾਂ ਦਾ ਵਿਆਹ ਪੂਨਮ ਧੀਂਗੜਾ ਨਾਲ ਹੋਇਆ, ਜਿਸ ਦੀ ਕੁੱਖੋਂ ਅਰਸ਼ਿਤ ਕੁਮਾਰ ਧੀਂਗੜਾ ਪੁੱਤਰ ਅਤੇ ਅੰਕਤਾ ਧੀਂਗੜਾ ਪੁੱਤਰੀ ਨੇ ਜਨਮ ਲਿਆ। ਉਨ੍ਹਾਂ ਦਾ ਭਰਾ ਨਵਨੀਤ ਧੀਂਗੜਾ ਕੈਨੇਡਾ ’ਚ ਰਹਿੰਦਾ ਹੈ। ਉਨ੍ਹਾਂ ਦੀ ਉੱਚ ਸਿੱਖਿਆ ਪ੍ਰਾਪਤ ਬੇਟੀ ਚੰਗੇ ਅਹੁਦੇ ’ਤੇ ਨੌਕਰੀ ਕਰ ਰਹੀ ਹੈ, ਜਦ ਕਿ ਬੇਟਾ 2023 ਤੋਂ ਕੈਨੇਡਾ ’ਚ ਉਚ ਸਿੱਖਿਆ ਹਾਸਿਲ ਕਰ ਰਿਹਾ ਹੈ। ਉਹ ਸਮਾਜ ਸੇਵੀ ਕਾਰਜਾਂ ਦਾ ਅਥਾਹ ਸ਼ੌਕ ਰੱਖਦੇ ਸਨ। ਆਪਣੇ ਸ਼ੌਕ ਦੀ ਪੂਰਤੀ ਲਈ ਉਹ ਸਮਾਜ ਸੇਵੀ ਸੰਸਥਾ ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਨਾਲ ਜੁੜੇ ਹੋਏ ਸਨ। ਕਿੱਤੇ ਵਜੋਂ ਉਹ ਪਿਛਲੇ ਕਈ ਸਾਲਾਂ ਤੋਂ ਐਲ.ਆਈ.ਸੀ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਬੀਤੀ 17 ਅਗਸਤ ਨੂੰ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੰਜੀਵ ਕੁਮਾਰ ਧੀਂਗੜਾ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮਿਤੀ 23 ਅਗਸਤ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ (ਫ਼ਰੀਦਕੋਟ) ਵਿਖੇ ਹੋ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸਨੇਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। -ਮੋਹਰ ਸਿੰਘ ਗਿੱਲ
ਪਿਛਲੀ ਖ਼ਬਰ ਸਟੱਡੀ ਸਰਕਲ ਨੇ ਐਮੀਨੈਂਸ ਸਕੂਲ ਦੇ ਵਿਦਿਆਰਥੀਆਂ ਦਾ ਲਿਆ ਨੈਤਿਕ ਸਿੱਖਿਆ ਇਮਤਿਹਾਨ ਅਗਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰ 27 ਨੂੰ ਰੋਸ ਧਰਨਾ ਦੇਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।