22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਰਾਵਾਂ ਦੇ ਅਕਾਲੀ ਵਰਕਰਾਂ ਵਲੋਂ ਨਵ-ਨਿਯੁਕਤ ਪੀ.ਏ.ਸੀ ਅਹੁਦੇਦਾਰ ਸਨਮਾਨਿਤ

ਬਰਗਾੜੀ, 21 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਸਰਾਵਾਂ ਦੇ ਜਸਵਿੰਦਰ ਸਿੰਘ ਲੋਗੋ, ਗੁਰਮੇਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ-ਨਿਯੁਕਤ ਪੀ. ਏ.

ਅਜੀਤ ਡੈਸਕ 22-08-2026
ਬਰਗਾੜੀ, 21 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਸਰਾਵਾਂ ਦੇ ਜਸਵਿੰਦਰ ਸਿੰਘ ਲੋਗੋ, ਗੁਰਮੇਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ-ਨਿਯੁਕਤ ਪੀ.ਏ.ਸੀ ਕਮੇਟੀ ਮੈਂਬਰ ਕੁਲਤਾਰ ਸਿੰਘ ਬਰਾੜ, ਮੈਂਗਲ ਸਿੰਘ ਬਰਾੜ, ਪ੍ਰਤਾਪ ਸਿੰਘ ਨੰਗਲ, ਸਿਕੰਦਰ ਸਿੰਘ ਰਾਮੇਆਣਾ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀ: ਲੀਡਰਸ਼ਿਪ ਦਾ ਧੰਨਵਾਦ ਕੀਤਾ। ਵਰਕਰਾਂ ਨੇ ਕਿਹਾ ਕਿ ਅਜਿਹੇ ਟਕਸਾਲੀ ਵਰਕਰਾਂ ਨੂੰ ਅਹੁਦੇਦਾਰੀਆਂ ਦੇਣ ਨਾਲ, ਸਮੁੱਚੇ ਟਕਸਾਲੀ ਵਰਕਰਾਂ ਦਾ ਹੌਂਸਲਾ ਵਧੇਗਾ। ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਅਤੇ ਪੀ.ਏ.ਸੀ. ਮੈਂਬਰ ਕੁਲਤਾਰ ਸਿੰਘ ਬਰਾੜ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਆਪ ਪਾਰਟੀ ਦੀਆਂ ਸਰਕਾਰਾਂ ਦਾ ਰਾਜ ਵੇਖ ਲਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਪੰਜਾਬ ਦੀ ਭਲਾਈ ਅਤੇ ਵਿਕਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਪੰਜਾਬ ਦੇ ਸੂਝਵਾਨ ਲੋਕ 2027 ਵਿਚ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਅਤੇ ਪੰਥ ਵਿਰੋਧੀ ਤਾਕਤਾਂ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿੱਧਾ ਜਾਂ ਅਸਿੱਧਾ ਹਮਲਾ ਕਰ ਰਹੀਆਂ ਹਨ ਪ੍ਰੰਤੂ ਪੰਜਾਬ ਦੀ ਸਮੁੱਚੀ ਸੰਗਤ ਦੇ ਅਥਾਹ ਪਿਆਰ ਅਤੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਅਜਿਹੇ ਸਾਰੇ ਹਮਲੇ ਫੇਲ੍ਹ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਸਾਰੇ ਸਾਰਥਿਕ ਯਤਨ ਵੀ ਕੀਤੇ ਹਨ। ਅਕਾਲੀ ਵਰਕਰਾਂ ਵਲੋਂ ਇਸ ਸਮੇਂ ਸੀਨੀ: ਆਗੂ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨਾਜ਼ਰ ਸਿੰਘ ਸਰਾਵਾਂ, ਰਾਜਪਾਲ ਸਿੰਘ ਡੇਲਿਆਂਵਾਲੀ, ਸਾਬਕਾ ਸਰਪੰਚ ਜਗਦੇਵ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੀਨੀਅਰ ਆਗੂ ਬਲਜਿੰਦਰ ਸਿੰਘ, ਨੰਬਰਦਾਰ ਸਿਕੰਦਰ ਸਿੰਘ, ਸ਼ਿਵਦੇਵ ਸਿੰਘ ਭੁੱਟੋ, ਇੰਸ. ਹਰਦੀਪ ਸਿੰਘ, ਅਵਤਾਰ ਸਿੰਘ, ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਮਾ. ਦਲਬੀਰ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਬਰਗਾੜੀ, ਰਵਿੰਦਰ ਸ਼ਰਮਾ ਬਰਗਾੜੀ, ਹਜ਼ੂਰਾ ਸਿੰਘ ਜਟਾਣਾ, ਮਹਿਕ ਸਿੰਘ, ਸਾਬਕਾ ਸਰਪੰਚ ਭਗਵਾਨ ਸਿੰਘ ਰਣ ਸਿੰਘ ਵਾਲਾ, ਅੰਗਰੇਜ਼ ਸਿੰਘ, ਸਰਪੰਚ ਬੋਹੜ ਸਿੰਘ, ਸਾਧੂ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਜੀਵ ਕੁਮਾਰ ਧੀਂਗੜਾ ਨਮਿਤ ਪਾਠ ਦਾ ਭੋਗ ਸੰਧਵਾਂ ਵਿਖੇ ਪਵੇਗਾ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।