22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਸਦਭਾਵਨਾ ਦਿਵਸ ਮਨਾਇਆ ਸ਼ੈਸ਼ਨ ਜੱਜ ਦੀ ਕੋਠੀ ’ਚ ਕੰਧ ਟੱਪ ਕੇ ਦਾਖ਼ਲ ਹੋਇਆ ਸ਼ੱਕੀ ਕਾਬੂ

ਫ਼ਰੀਦਕੋਟ, 21 ਅਗਸਤ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ’ਤੇ ਸ਼ੈਸ਼ਨ ਹਾਊਸ ਵਿਚ ਰੇਲਵੇ ਸਟੇਸ਼ਨ ਵਾਲੇ ਪਾਸਿਉਂ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕਸ਼ਿਸ਼ ਕਰਦੇ ਇਕ ਸ਼ੱਕੀ ਵਿਅਕਤੀ ਨੂੰ ਚੌਂਕੀਦਾਰ ਵਲੋਂ ਗਾਰਦ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਪੁਲਿਸ ਕੋਲ ਦਿੱਤਾ ਗਿਆ ਹੈ।

ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਸਦਭਾਵਨਾ ਦਿਵਸ ਦੀਆਂ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ। ਅਜੀਤ ਤਸਵੀਰ 22-08-2026
ਫ਼ਰੀਦਕੋਟ, 21 ਅਗਸਤ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ’ਤੇ ਸ਼ੈਸ਼ਨ ਹਾਊਸ ਵਿਚ ਰੇਲਵੇ ਸਟੇਸ਼ਨ ਵਾਲੇ ਪਾਸਿਉਂ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕਸ਼ਿਸ਼ ਕਰਦੇ ਇਕ ਸ਼ੱਕੀ ਵਿਅਕਤੀ ਨੂੰ ਚੌਂਕੀਦਾਰ ਵਲੋਂ ਗਾਰਦ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਪੁਲਿਸ ਕੋਲ ਦਿੱਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਤਰਸੇਮ ਚੰਦ ਚੌਂਕੀਦਾਰ ਵਲੋਂ ਪੁਲਿਸ ਨੂੰ ਬਿਆਨ ਲਿਖਵਾਇਆ ਗਿਆ ਹੈ ਕਿ ਉਹ ਸ਼ੈਸ਼ਨ ਜੱਜ ਦੀ ਰਿਹਾਇਸ਼ ਫ਼ਰੀਦਕੋਟ ਦੇ ਸ਼ੈਸ਼ਨ ਹਾਊਸ ਵਿਚ ਚੌਂਕੀਦਾਰ ਦੀ ਸੇਵਾ ਨਿਭਾਉਂਦਾ ਹੈ। ਸਵੇਰੇ ਇਕ ਮੋਨਾ ਨੌਜਵਾਨ ਰੇਲਵੇ ਸਟੇਸ਼ਨ ਵਾਲੇ ਪਾਸੇ ਤੋਂ ਕੰਧ ਟੱਪ ਕੇ ਕੋਠੀ ਅੰਦਰ ਦਾਖਲ ਹੋਣ ਲੱਗਾ ਤਾਂ ਉਸ ਨੂੰ ਗਾਰਦ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਜਿਸ ਨੇ ਚੋਰੀ ਕਰਨ ਦੀ ਨੀਯਤ ਨਾਲ ਕੰਧ ਟੱਪ ਕੇ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਚੌਂਕੀਦਾਰ ਦੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਮਲਕੀਤ ਸਿੰਘ ਵਾਸੀ ਧੂੜਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ।
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੇ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਿਆ : ਡਾ. ਪ੍ਰਭਦੇਵ... ਅਗਲੀ ਖ਼ਬਰ ਮੀਂਹ ਪੈਣ ’ਤੇ ਬਰਗਾੜੀ ਦੇ ਸਾਰੇ ਮੁੱਖ ਰਸਤਿਆਂ ’ਤੇ ਭਰਦਾ ਪਾਣੀ ਰਾਹਗੀਰਾਂ ਲਈ ਵੱਡੀ ਸਿਰਦਰਦੀ ਡਰੀਮਲੈਂਡ ਪਬਲਿਕ ਸੀਨੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।