ਮਿਮਿਟ ਕਾਲਜ ਵਿਖੇ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਮਲੋਟ, 10 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਵਿਖੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਜੈਸਟ ਕਲੱਬ ਵਲੋਂ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਵਿਸ਼ੇ ਨਾਲ ਸੰਬੰਧਿਤ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ.
ਮਲੋਟ, 10 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਵਿਖੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਜੈਸਟ ਕਲੱਬ ਵਲੋਂ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਵਿਸ਼ੇ ਨਾਲ ਸੰਬੰਧਿਤ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਤੇ ਜਸਟ ਕਲੱਬ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੋਨੀ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਵਿਸ਼ੇ ਨਾਲ ਸੰਬੰਧਿਤ ਪੜ੍ਹਾਈ ਤੇ ਤਕਨੀਕ ਨੂੰ ਪੂਰੀ ਦੁਨੀਆ ਵਿਚ ਅਪਣਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਨਾਲ ਜਾਣੂ ਕਰਵਾਉਣ ਲਈ ਵੱਖ-ਵੱਖ ਐਪਲੀਕੇਸ਼ਨ ਤੇ ਮਾਡਲ ਤਿਆਰ ਕਰਨ ਲਈ ਨੈਕਟ ਵੇਵ ਕੰਪਨੀ ਨਾਲ ਮਿਲ ਕੇ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨੈਕਟ ਵੇਵ ਕੰਪਨੀ ਦੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਰੀਵਨਾਥ ਗੋਪੀ ਚੌਧਰੀ ਜੋ ਕਿ ਆਈ.ਆਈ.ਟੀ. ਗੁਹਾਟੀ ਤੇ ਅਲੂਮਨੀ ਹਨ ਅਤੇ ਕਲਾਊਡ ਨਾਲ ਸੰਬੰਧਿਤ ਏ.ਆਈ. ਐਪਲੀਕੇਸ਼ਨ ਬਣਾਉਣ ਦੇ ਮਾਹਰ ਹਨ, ਵਲੋਂ ਵਿਦਿਆਰਥੀਆਂ ਨੂੰ ਜਨਰੇਟਿਵ ਏ.ਆਈ. ਤੇ ਐੱਲ.ਐੱਲ.ਐੱਮ. ਦੇ ਵੱਖ-ਵੱਖ ਮਾਡਲ ਤਿਆਰ ਕਰਵਾਏ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵਲੋਂ ਕਰਵਾਏ ਗਏ। ਇਸ ਅਤਿ ਆਧੁਨਿਕ ਵਰਕਸ਼ਾਪ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਅਤਿ ਆਧੁਨਿਕ ਵਿਸ਼ਿਆਂ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਈ.ਟੀ. ਵਿਭਾਗ ਦੇ ਡਾ. ਵਿਕਾਸ ਸਿੰਗਲਾ, ਡਾ. ਨਵਦੀਪ ਲਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰੀਬ 100 ਵਿਦਿਆਰਥੀ ਵਰਕਸ਼ਾਪ ਵਿਚ ਸ਼ਾਮਿਲ ਹੋਏ।