14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੱਜ ਨਗਰ ਨਿਗਮ ਦੀਆਂ ਸਾਰੀਆਂ ਬਰਾਂਚਾਂ ਆਮ ਦਿਨਾਂ ਵਾਂਗ ਕਰਨਗੀਆਂ ਕੰਮ-ਪੂਜਾ ਸਿਆਲ ਗਰੇਵਾਲ

ਪਟਿਆਲਾ, 13 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸਰਵਉੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਪਟਿਆਲਾ ਦੇ 30 ਵਾਰਡਾਂ ’ਚ ਚੋਣਾਂ ਕਰਵਾਉਣ ਲਈ ਵਿਧੀਵਤ ਅਮਲ ਅੱਜ ਤੋਂ ਆਰੰਭ ਹੋ ਗਿਆ ਹੈ। ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਵਲੋਂ ਅੱਜ ਲਿਖਤੀ ਤੌਰ ’ਤੇ ਸਾਰੀਆਂ ਬਰਾਂਚਾਂ ਨੂੰ ਇਹ ਹੁਕਮ ਦਿੱਤੇ ਗਏ।

ਨਗਰ ਨਿਗਮ ਦਾ ਬਾਹਰੀ ਦ੍ਰਿਸ਼। 14-11-2026
ਪਟਿਆਲਾ, 13 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸਰਵਉੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਪਟਿਆਲਾ ਦੇ 30 ਵਾਰਡਾਂ ’ਚ ਚੋਣਾਂ ਕਰਵਾਉਣ ਲਈ ਵਿਧੀਵਤ ਅਮਲ ਅੱਜ ਤੋਂ ਆਰੰਭ ਹੋ ਗਿਆ ਹੈ। ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਵਲੋਂ ਅੱਜ ਲਿਖਤੀ ਤੌਰ ’ਤੇ ਸਾਰੀਆਂ ਬਰਾਂਚਾਂ ਨੂੰ ਇਹ ਹੁਕਮ ਦਿੱਤੇ ਗਏ। ਜਿਸ ’ਚ ਹਰ ਉਸ ਵਿਅਕਤੀ ਨੂੰ ਐਨ.ਓ.ਸੀ. ਬਗੈਰ ਕਿਸੇ ਰੁਕਾਵਟ ਦੇ ਜਾਰੀ ਕਰਨ ਦੀ ਗੱਲ ਕਹੀ ਗਈ ਜੋ ਆਉਂਦੀਆਂ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜਨਾ ਚਾਹੁੰਦਾ ਹੋਵੇ। ਦੂਜੇ ਪਾਸੇ ਅੱਜ ਭਾਜਪਾ ਅਤੇ ਕਾਂਗਰਸੀ ਆਗੂ ਜੋ ਇਨ੍ਹਾਂ ਚੋਣਾਂ ’ਚ ਆਪਣੀਆਂ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਹਨ ਨਗਰ ਨਿਗਮ ਦੀਆਂ ਵੱਖ-ਵੱਖ ਬਰਾਂਚਾਂ ’ਚ ਐਨ.ਓ.ਸੀ. ਲੈਣ ਲਈ ਪਹੁੰਚੇ ਦਿਖੇ। ਪਹਿਲਾਂ ਦਿਨ ਹੋਣ ਕਾਰਨ ਹੁਕਮਰਾਨ ਧਿਰ ਅਤੇ ਅਕਾਲੀ ਦਲ ਦਾ ਕੋਈ ਵੀ ਸੰਭਾਵੀ ਉਮੀਦਵਾਰ ਨਗਰ ਨਿਗਮ ਦਫ਼ਤਰ ’ਚ ਨਹੀਂ ਦਿਸਿਆ। ਸਿਆਸੀ ਪਾਰਾ ਉਨ੍ਹਾਂ ਵਾਰਡਾਂ ’ਚ ਗਰਮ ਦਿਸਿਆ ਜਿੱਥੇ ਹੁਕਮਰਾਨ ਧਿਰ ਦੇ ਉਨ੍ਹਾਂ ਕੌਂਸਲਰਾਂ ਦੀ ਟਿਕਟ ਕੱਟੀ ਜਾ ਚੁੱਕੀ ਹੈ ਜੋ ਪਹਿਲਾਂ ‘ਆਪ’ ਦੀ ਟਿਕਟ ’ਤੇ ਕੌਂਸਲਰ ਬਣ ਚੁੱਕੇ ਸਨ। ਇੱਥੇ ਦੇਖਣਾ ਇਹ ਹੋਵੇਗਾ ਕਿ ਤਿੱਖੀ ਸੁਰ ਰੱਖਣ ਵਾਲੇ ਇਹ ਸਾਬਕਾ ਕੌਂਸਲਰ ਮੈਦਾਨ ’ਚ ਉੱਤਰਦੇ ਹਨ ਜਾਂ ਨਹੀਂ। ਵੈਸੇ ਅੱਜ ਕਾਂਗਰਸ ਵਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਬਜ਼ਰਵਰਾਂ ਦਾ ਐਲਾਨ ਕਰ ਦਿੱਤਾ ਹੈ। ਹੁਕਮਰਾਨ ਧਿਰ ਦੇ ਸੰਭਾਵੀ ਕੌਂਸਲਰਾਂ ਅਤੇ ਹਲਕਾ ਵਿਧਾਇਕਾਂ ਨਾਲ ਗੱਲਬਾਤ ਕਰਨ ਦੀ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਵਲੋਂ ਡੇਰੇ ਲਗਾਏ ਗਏ ਸਨ। ਦੂਜੇ ਪਾਸੇ ਭਾਜਪਾ ਦੇ ਬੁਲਾਰੇ ਯੁਵਰਾਜ ਸਿੰਘ ਜੱਸੋਵਾਲ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਦੌਰਾਨ ਡਿਊਟੀ ਦੇਣ ਲਈ ਜਿਨ੍ਹਾਂ 51 ਮੁਲਾਜ਼ਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ ’ਚੋਂ 30 ਦੇ ਕਰੀਬ ਆਊਟਸੋਰਸ ਵਾਲੇ ਮੁਲਾਜ਼ਮ ਹਨ। ਚੋਣਾਂ ’ਚ ਧਾਂਦਲੀ ਹੋਵੇ ਜਾਂ ਧੱਕੇਸ਼ਾਹੀ ਉਨ੍ਹਾਂ ਦੀ ਜਵਾਬਦੇਹੀ ਦਾ ਕੋਈ ਬਹੁਤਾ ਅਸਰ ਨਹੀਂ ਹੋਵੇਗਾ। (ਬਾਕੀ ਸਫਾ 6 ’ਤੇ)
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਫਸਲ ਦੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਘੱਗਾ ਦੀ ਅਗਵਾਈ ’ ਚ ਸ਼ਾਮਿਲ ਹੋਏ ਆਗੂਆਂ ਦਾ ਡਾ . ਦਰਸ਼ਨ ਪਾਲ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।