11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੰਟਰੈਕਟ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਦੀ ਸਾਲਾਨਾ ਚੋਣ

ਪਟਿਆਲਾ, 10 ਨਵੰਬਰ (ਅ. ਸ.

ਅਜੀਤ ਡੈਸਕ 11-11-2026
ਪਟਿਆਲਾ, 10 ਨਵੰਬਰ (ਅ.ਸ. ਆਹਲੂਵਾਲੀਆ)-ਕੰਟਰੈਕਟ ਪੀਆਰਟੀਸੀ ਵਰਕਰ ਯੂਨੀਅਨ ਆਜ਼ਾਦ ਪਟਿਆਲਾ ਡਿੱਪੂ ਦੇ ਵਰਕਰਾਂ ਯੂਨੀਅਨ ਮੈਂਬਰਾਂ ਨੇ ਮੀਟਿੰਗ ਕਰਕੇ ਸਾਲਾਨਾ ਚੋਣ ਕੀਤੀ ਗਈ। ਇਹ ਮੀਟਿੰਗ ਸੂਬਾ ਜਨਰਲ ਸਕੱਤਰ ਬੱਬੂ ਸ਼ਰਮਾ ਅਤੇ ਸੂਬਾ ਸਰਪ੍ਰਸਤ ਗੁਰਧਿਆਨ ਭਾਨਰਾ ਦੀ ਅਗਵਾਈ ਵਿਚ ਹੋਈ ਅਤੇ ਮੀਟਿੰਗ ਵਿਚ ਹਰ ਸਾਲ ਦੀ ਤਰ੍ਹਾਂ ਆਜ਼ਾਦ ਜਥੇਬੰਦੀ ਵਲੋਂ ਪਟਿਆਲਾ ਡਿਪੂ ਦੀ ਮੁੱਖ ਲੀਡਰਸ਼ਿਪ ਦੀ ਸਾਲਾਨਾ ਚੋਣ ਮੁਤਾਬਕ ਜਾਨਪਾਲ ਸਿੰਘ ਖਾਲਸਾ ਨੂੰ ਪ੍ਰਧਾਨ ਅਤੇ ਗੁਰਦੀਪ ਸਿੰਘ ਭਵਾਨੀਗੜ੍ਹ ਨੂੰ ਜਨਰਲ ਸਕੱਤਰ, ਹਰਵਿੰਦਰ ਸਿੰਘ ਸਰਪ੍ਰਸਤ, ਨਾਇਬ ਸਿੰਘ ਚੇਅਰਮੈਨ, ਗੁਰਮੀਤ ਸਿੰਘ ਨਾਗਪਾਲ ਸੀਨੀਅਰ ਮੀਤ ਪ੍ਰਧਾਨ, ਸੁਖਵੀਰ ਸਿੰਘ ਅਤੇ ਸਤਿਗੁਰੂ ਸਿੰਘ ਖਜ਼ਾਨਚੀ, ਪ੍ਰਿਤਪਾਲ ਸਿੰਘ ਅਤੇ ਪਰਵਿੰਦਰ ਸਿੰਘ ਪ੍ਰੈੱਸ ਸਕੱਤਰ, ਕ੍ਰਿਸ਼ਨ ਸ਼ਰਮਾ ਅਤੇ ਮਲਕੀਤ ਸਿੰਘ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ਹੈ। ਇਸ ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਬੱਬੂ ਸ਼ਰਮਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਉਪਰੋਕਤ ਚੁਣੇ ਗਏ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਮੂਹ ਮਿੱਠਾ ਕਰਵਾਇਆ ਇਸ ਮੌਕੇ ਬਾਬਾ ਨਾਜ਼ਰ ਸਿੰਘ, ਗੁਰਪ੍ਰੀਤ ਸਿੰਘ ਦਿੱਪੀ, ਸਾਹਿਬ ਸਿੰਘ, ਹਰਦੀਪ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਬਿੱਟੂ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਲੋਕ 2027 ’ਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ : ਤਜਿੰਦਰ ਸਿੰਘ ਮਿੱਡ... ਅਗਲੀ ਖ਼ਬਰ ਧੀਮਾਨ ਭਵਨ ਸੁਸਾਇਟੀ ਵਲੋਂ ਵਿਸ਼ਵਕਰਮਾ ਦਾ ਮਹਾਂ ਪੂਜਨ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।