05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਗਰੂਰ ਰੈਲੀ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਦਾ ਕਾਫਲਾ ਰਵਾਨਾ

ਨਾਭਾ, 4 ਨਵੰਬਰ (ਵਰਿੰਦਰ ਵਰਮਾ)-ਵਿਧਾਨ ਸਭਾ ਹਲਕਾ ਨਾਭਾ ਤੋਂ ਸੰਗਰੂਰ ਵਿਖੇ ਇਨਸਾਫ ਮਹਾ ਰੈਲੀ ਵਿਚ 50 ਬੱਸਾਂ ਤੇ 150 ਕਾਰਾਂ ਰਾਹੀਂ ਕਈ ਹਜ਼ਾਰਾਂ ਦੀ ਗਿਣਤੀ ਵਿਚ ਵੱਡਾ ਕਾਫਲਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਰਵਾਨਾ ਹੋਇਆ। ਕਾਫਲਾ ਰਵਾਨਾ ਕਰਨ ਉਪਰੰਤ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਲਕਾ ਨਾਭਾ ਤੋਂ ਹਜ਼ਾਰਾਂ ਵਰਕਰਾਂ ਦਾ ਇਕੱਠ ਕਰਕੇ ਸੰਗਰੂਰ ਰੈਲੀ ਦੇ ਵਿਚ ਗਿਆ ਹੈ।

ਅਜੀਤ ਡੈਸਕ 05-11-2026
ਨਾਭਾ, 4 ਨਵੰਬਰ (ਵਰਿੰਦਰ ਵਰਮਾ)-ਵਿਧਾਨ ਸਭਾ ਹਲਕਾ ਨਾਭਾ ਤੋਂ ਸੰਗਰੂਰ ਵਿਖੇ ਇਨਸਾਫ ਮਹਾ ਰੈਲੀ ਵਿਚ 50 ਬੱਸਾਂ ਤੇ 150 ਕਾਰਾਂ ਰਾਹੀਂ ਕਈ ਹਜ਼ਾਰਾਂ ਦੀ ਗਿਣਤੀ ਵਿਚ ਵੱਡਾ ਕਾਫਲਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਰਵਾਨਾ ਹੋਇਆ। ਕਾਫਲਾ ਰਵਾਨਾ ਕਰਨ ਉਪਰੰਤ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਲਕਾ ਨਾਭਾ ਤੋਂ ਹਜ਼ਾਰਾਂ ਵਰਕਰਾਂ ਦਾ ਇਕੱਠ ਕਰਕੇ ਸੰਗਰੂਰ ਰੈਲੀ ਦੇ ਵਿਚ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ, ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਗਟ ਸਿੰਘ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਪ੍ਰਧਾਨ ਗੁਰਦਿੱਤ ਸੇਠ, ਸਾਬਕਾ ਨਗਰ ਕੌਂਸਲ ਪ੍ਰਧਾਨ ਜੀ.ਐਸ. ਭੱਟੀ, ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਕੁਲਵੰਤ ਸਿੰਘ ਸਿਆਣ, ਚਰਨਜੀਤ ਬਾਤਿਸ਼, ਇੰਦਰਜੀਤ ਚੀਕੂ, ਮਨਜਿੰਦਰ ਸਿੰਘ ਜਿੰਦਰੀ, ਮਹਿਲਾ ਪ੍ਰਧਾਨ ਕਮਲੇਸ਼ ਕੌਰ ਗਿੱਲ, ਨਰੇਸ਼ ਸ਼ਰਮਾ, ਰਵਿੰਦਰ ਸ਼ਰਮਾ ਬਿੱਟੂ, ਸਸੀ ਜਿੰਦਲ, ਜੈਲਦਾਰ ਮੱਲੇਵਾਲ, ਪੰਜਾਬ ਸਿੰਘ, ਸੋਨੀ ਅਚਲ, ਸੁੱਚਾ ਸਿੰਘ ਸਹੋਲੀ, ਓਮ ਪ੍ਰਕਾਸ਼, ਇੰਦਰ ਪਾਲ ਚੇੀਮਾ, ਵਿਨੇ ਕੁਮਾਰ, ਦੇਵ ਰਾਜ, ਸੁਨੀਤਾ ਰਾਣੀ, ਮਨਜਿੰਦਰ ਸਿੰਘ ਸਨੀ, ਵਿਜੇ ਕੁਮਾਰ, ਅਨਿਲ ਸ਼ਰਮਾ ਬੱਬੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਅਧੀਨ ਪੈਸਕੋ ਰਾਹੀਂ ਕੰਮ ਕਰਦੇ 59 ਮੁਲਾਜ਼ਮ ਹੁਣ ਪੀ. ਐਸ.ਪੀ.ਸੀ.ਐਲ. ਅਧੀਨ ਕੰਟਰੈਕਟ ’... ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ-ਚਰਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।