03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਿਮਨਾਸਟਿਕਸ ’ ਚ ਅੰਡਰ - 19 ਲੜਕਿਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ

ਪਟਿਆਲਾ, 2 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ, ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾ ਯੋਗ ਅਗਵਾਈ ਹੇਠ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਦੇ ਤਾਲਮੇਲ ਨਾਲ ਪਟਿਆਲੇ ਜ਼ਿਲੇ ਦੇ ਜਿਮਨਾਸਟਿਕ ਖਿਡਾਰੀਆਂ ਨੇ ਗੁਰਦਾਸਪੁਰ ਵਿਖੇ 7 0 ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਜਿਮਨਾਸਟਿਕ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 03-11-2026
ਪਟਿਆਲਾ, 2 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ, ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾ ਯੋਗ ਅਗਵਾਈ ਹੇਠ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਦੇ ਤਾਲਮੇਲ ਨਾਲ ਪਟਿਆਲੇ ਜ਼ਿਲੇ ਦੇ ਜਿਮਨਾਸਟਿਕ ਖਿਡਾਰੀਆਂ ਨੇ ਗੁਰਦਾਸਪੁਰ ਵਿਖੇ 7 0 ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਜਿਮਨਾਸਟਿਕ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਵਿਭਾਗ ਦੇ ਜਿਮਨਾਸਟਿਕ ਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੀ ਟੀਮ ਨੇ ਅੰਡਰ-19 ਦੇ ਵਿਚ ਪਹਿਲਾ ਸਥਾਨ, ਵਿਅਕਤੀਗਤ ’ਚ ਜਸਮੀਤ ਸਿੰਘ ਨੇ ਫਲੋਰ ਵਿਚ ਪਹਿਲਾ, ਪਿਊਸ਼ ਸ਼ਰਮਾ ਨੇ ਪਾਮਲ ਤੇ ਪਹਿਲਾ, ਭੋਮਿਕਪਾਲ ਸਿੰਘ ਨੇ ਰਿੰਗਜ਼ ਤੇ ਪਹਿਲਾ, ਪਾਮਲ ਤੇ ਤੀਸਰਾ, ਆਲ ਅਰਾਉਂਡ ਤੀਜਾ, ਅੰਡਰ-17 ਦੇ ਵਿੱਚ ਪਟਿਆਲੇ ਦੀ ਟੀਮ ਨੇ ਤੀਸਰਾ ਸਥਾਨ, ਵਿਅਕਤੀਗਤ ਦੇ ਵਿੱਚ ਹਿਮਾਂਸ਼ੂ ਗੌਤਮ ਨੇ ਫਲੋਰ ‘ਚ ਤੀਜਾ,ਅੰਡਰ-14 ਦੇ ਵਿੱਚ ਪਟਿਆਲੇ ਜਿਲੇ ਦੀ ਟੀਮ ਨੇ ਦੂਸਰਾ ਸਥਾਨ, ਵਿਅਕਤੀਗਤ ਦੇ ਵਿੱਚ ਰਿਸ਼ਵ ਨੇ ਫਲੋਰ ‘ਚ ਤੀਜਾ, ਅਗਮਜੋਤ ਨੇ ਪਾਮਲ ਤੇ ਤੀਜਾ ਰਿਸ਼ਬ ਨੇ ਟੇਬਲ ਵਾਲਟ ਜੋ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਸਾਰੇ ਹੀ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵਲੋਂ ਪਟਿਆਲਾ ਦੇ ਅਧਿਕਾਰੀਆਂ ਨਾਲ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।