31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਨਾਜ ਮੰਡੀ ’ਚ ਲੰਘੇ 3 ਦਿਨਾਂ ਤੋਂ ਝੋਨੇ ਦੀ ਬੋਲੀ ਨਾ ਹੋਣ ’ਤੇ ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ

ਰਾਜਪੁਰਾ, 30 ਅਕਤੂਬਰ (ਜੀ. ਪੀ.

ਰਾਜਪੁਰਾ ਦੀ ਅਨਾਜ ਮੰਡੀ `ਚ ਬੋਲੀ ਦਾ ਇੰਤਜਾਰ ਕਰ ਰਹੇ ਝੋਨੇ ਦੇ ਲੱਗੇ ਅੰਬਾਰਾਂ ਦਾ ਦ੍ਰਿਸ਼। ਤਸਵੀਰ : ਗੁਰਵਿੰਦਰ ਪਾਲ ਸਿੰਘ 31-10-2026
ਰਾਜਪੁਰਾ, 30 ਅਕਤੂਬਰ (ਜੀ.ਪੀ. ਸਿੰਘ)- ਸਥਾਨਕ ਅਨਾਜ ਮੰਡੀ ਵਿਖੇ ਲੰਘੇ 3 ਦਿਨਾਂ ਤੋਂ ਝੋਨੇ ਦੀ ਫ਼ਸਲ ਦੀ ਬੋਲੀ ਨਾਂਹ ਹੋਣ ਤੇ ਜਿੱਥੇ ਕਿਸਾਨ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਫ਼ਸਲ ਖੁਲ੍ਹੇ ਵਿਚ ਫ਼ੜਾਂ ’ਤੇ ਰੁਲ ਰਹੀ ਹੈ ਤੇ ਖਰਾਬ ਮੌਸਮ ਦੇ ਚਲਦਿਆਂ ਬਰਸਾਤ ਕਿਸੇ ਵੀ ਸਮੇਂ ਹੋ ਸਕਦੀ ਹੈ, ਉੱਥੇ ਆੜ੍ਹਤੀ ਵੀ ਮੰਡੀ ’ਚ ਜਗ੍ਹਾਂ ਖਾਲੀ ਨਾਂਹ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਮਾਮਲਾ ਇਹ ਹੈ ਕਿ ਸ਼ੈਲਰ ਮਾਲਕਾਂ ਨੂੰ ਜਿਨ੍ਹਾਂ ਝੋਨਾ ਚੁੱਕਣ ਦਾ ਕੋਟਾ ਮਿਲਿਆ ਸੀ ਤੇ ਉਹ ਉਨ੍ਹਾਂ ਝੋਨਾ ਚੁੱਕ ਚੁੱਕੇ ਹਨ ਤੇ ਆਪਣੇ ਕੋਟੇ ਤੋਂ ਵੱਧ ਉਹ ਝੋਨਾ ਚੁੱਕ ਨਹੀਂ ਸਕਦੇ, ਜਦੋਂ ਕਿ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਦਾ ਐਲਾਨ ਕੀਤਾ ਹੋਇਆ। ਹੁਣ ਜਦੋਂ ਸ਼ੇਲਰਾਂ ਦਾ ਕੋਟਾ ਖ਼ਤਮ ਹੋ ਚੁੱਕਾ ਹੈ ਤੇ ਅੱਗੇ ਫ਼ਸਲ ਦੀ ਬੋਲੀ ਨਹੀਂ ਹੋ ਰਹੀ ਤਾਂ ਇਹ ਵਚਨਬੱਧਤਾ ਐਲਾਨ ਤੱਕ ਹੀ ਸੀਮਿਤ ਜਾਪਦੀ ਹੈ। ਇਸ ਸੰਬੰਧੀ ਜਦੋਂ ਰਾਜਪੁਰਾ ਤੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਮਾਰਕਿਟ ਕਮੇਟੀ ਰਾਜਪੁਰਾ ਦੇ ਸਕੱਤਰ ਅਮਿੱਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਸਾਨਾਂ ਦੇ ਇਸ ਮਸਲੇ ਨੂੰ ਜਾਇਜ਼ ਠਹਿਰਾਇਆ ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਵਿੰਦਰ ਕੌਰ ਨਾਲ ਗਲਬਾਤ ਕਰਨ ਲਈ ਕਿਹਾ ਕਿ ਉਹ ਹੀ ਇਸ ਮਸਲੇ ਦਾ ਹੱਲ ਕੱਢ ਸਕਦੇ ਹਨ। ਇਸ ਤੋਂ ਬਾਅਦ ਜਦੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਰਵਿੰਦਰ ਕੌਰ ਨਾਲ ਸੰਪਰਕ ਕਰਕੇ ਗਲਬਾਤ ਕੀਤੀ ਤਾਂ ਉਹ ਇਹ ਸੁਣਦੇ ਹੀ ਭੜਕ ਉੱਠੇ ਕਿ ਅਤੇ ਕਹਿਣ ਲੱਗੀ ਕਿ ਕੌਣ ਕਹਿੰਦਾ ਹੈ ਕਿ ਰਾਜਪੁਰਾ ਦੀ ਮੰਡੀ `ਚ ਲੰਘੇ 3 ਦਿਨਾਂ ਤੋਂ ਬੋਲੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਰੋਜ਼ਾਨਾਂ ਦੀ ਖ਼ਰੀਦ, ਚੁਕਾਈ ਅਤੇ ਅਦਾਇਗੀ ਦਾ ਵੇਰਵਾ ਆਇਆ ਹੋਇਆ ਹੈ। ਜਦੋਂ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ੈਲਰ ਮਾਲਕਾਂ ਦਾ ਕੋਟਾ ਖ਼ਤਮ ਹੋ ਚੁੱਕਾ ਹੈ ਤੇ ਉਹ ਹੋਰ ਮਾਲ ਦੀ ਚੁਕਾਈ ਨਹੀਂ ਕਰ ਸਕਦੇ ਤਾਂ ਵੀ ਰਵਿੰਦਰ ਕੌਰ ਮੰਨਣ ਨੂੰ ਤਿਆਰ ਨਾਂਹ ਹੋਈ, ਜਿਸ ’ਤੇ ਆਖ਼ਰ ਵਿਚ ਐੱਸ.ਡੀ.ਐੱਮ. ਰਾਜਪੁਰਾ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮੰਡੀ ਵਿਚ ਮਸਲਾ ਤਾਂ ਹੈ ਪਰ ਇਸ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਇਕ ਪੈਨਲ ਬਣਾਇਆ ਜਾ ਰਹਾ ਹੈ ਤੇ ਦੋ ਦਿਨਾਂ `ਚ ਇਸ ਮਸਲੇ ਦਾ ਹੱਲ ਹੋ ਜਾਵੇਗਾ।
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਭਜਾਉਣ ਵਾਲੇ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।