ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਦੋ ਦਿਨਾਂ ਕਾਮਰਸ ਫੈਸਟ ਕਰਵਾਇਆ
ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗਰੈਜੂਏਟ ਕਾਮਰਸ ਵਿਭਾਗ ਵਲੋਂ ਕਰਵਾਇਆ ਗਿਆ ਦੋ ਦਿਨਾਂ ਸਾਲਾਨਾ ਕਾਮਰਸ ਫੈਸਟ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਵਿਚ ਲਗਪਗ 200 ਵਿਦਿਆਰਥੀਆਂ ਨੇ ਭਾਗ ਲਿਆ।
ਮ
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਰਵਾਏ ਕਾਮਰਸ ਫੈਸਟ ਦਾ ਦ੍ਰਿਸ਼। ਅਜੀਤ ਤਸਵੀਰ
28-10-2026
ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗਰੈਜੂਏਟ ਕਾਮਰਸ ਵਿਭਾਗ ਵਲੋਂ ਕਰਵਾਇਆ ਗਿਆ ਦੋ ਦਿਨਾਂ ਸਾਲਾਨਾ ਕਾਮਰਸ ਫੈਸਟ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਵਿਚ ਲਗਪਗ 200 ਵਿਦਿਆਰਥੀਆਂ ਨੇ ਭਾਗ ਲਿਆ। ਫੈਸਟ ਦਾ ਉਦੇਸ਼ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ, ਤਕਨੀਕੀ ਹੁਨਰ ਅਤੇ ਅਗਵਾਈ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਮਰਸ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਧੁਨਿਕ ਤਕਨਾਲੋਜੀ ਅਤੇ ਬਦਲਦੇ ਵਿਸ਼ਵ ਬਾਜ਼ਾਰ ਵਿਚ ਵਪਾਰਕ ਸਿੱਖਿਆ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਵਿਦਿਆਰਥੀਆਂ ਲਈ ਵਿਹਾਰਕ ਅਤੇ ਉਦਯੋਗ ਨਾਲ ਸੰਬੰਧਿਤ ਹੁਨਰ ਹਾਸਲ ਕਰਨਾ ਜ਼ਰੂਰੀ ਹੈ। ਵਿਭਾਗ ਮੁਖੀ ਪ੍ਰੋ. ਪਰਮਿੰਦਰ ਕੌਰ ਨੇ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਤਮ-ਵਿਸ਼ਵਾਸ ਅਤੇ ਸਿਰਜਣਾਤਮਕ ਸੋਚ ਨੂੰ ਮਜ਼ਬੂਤ ਕਰਦੇ ਹਨ। ਦਸਤਾਵੇਜ਼ੀ ਫ਼ਿਲਮ ਨਿਰਮਾਣ ਮੁਕਾਬਲੇ ਵਿਚ ਗੁਰਾਂਸ਼ ਸਿੰਘ ਅਤੇ ਸਿਮਰਜੋਤ ਸਿੰਘ ਨੇ ਪਹਿਲਾ, ਜਦਕਿ ਮੁਕਤੀ ਮਲਿਕ ਨੇ ਦੂਜਾ ਸਥਾਨ ਹਾਸਲ ਕੀਤਾ। ਇਸ਼ਤਿਹਾਰਬਾਜ਼ੀ ਮੁਕਾਬਲੇ ਵਿਚ ਗੁਰਾਂਸ਼ ਸਿੰਘ, ਸਿਮਰਜੋਤ ਸਿੰਘ, ਨਮਨ ਗੁਪਤਾ ਅਤੇ ਸ਼ਿਵਮ ਗੋਇਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਪੋਸਟਰ ਮੇਕਿੰਗ ਵਿਚ ਖੁਸ਼ਪ੍ਰੀਤ ਕੌਰ ਅਤੇ ਭਾਵਿਕ ਗਰਗ ਨੇ ਪਹਿਲਾ ਸਥਾਨ ਸਾਂਝਾ ਕੀਤਾ, ਜਦਕਿ ਰਿਸ਼ਿਕਤਾ ਤੇ ਸਿਮਰਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀਆਂ। ਕੋਲਾਜ ਮੇਕਿੰਗ ਵਿਚ ਜਸਨੂਰਪ੍ਰੀਤ ਕੌਰ ਪਹਿਲੇ ਅਤੇ ਮੁਕਤੀ ਦੂਜੇ ਸਥਾਨ ’ਤੇ ਰਹੀ। ਸਲੋਗਨ ਲਿਖਣ ਵਿਚ ਦਿਲਜੀਤ ਕੌਰ ਨੇ ਪਹਿਲਾ ਤੇ ਜੋਤੀ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ ਵਿਚ ਹਰਸ਼ਿਤਾ ਪਹਿਲੇ ਅਤੇ ਹੁਸਨਪ੍ਰੀਤ ਕੌਰ ਤੇ ਖੁਸ਼ੀ ਦੂਜੇ ਸਥਾਨ ’ਤੇ ਰਹੀਆਂ। ਗਰੁੱਪ ਡਾਂਸ ਵਿਚ ਅਮਨਦੀਪ ਕੌਰ ਅਤੇ ਪ੍ਰਨੀਤ ਕੌਰ ਦੀ ਟੀਮ ਨੇ ਪਹਿਲਾ, ਜਦਕਿ ਹਰਮਨਜੋਤ ਕੌਰ, ਕੁਜਲਜੋਤ ਕੌਰ, ਤਨੀਸ਼ਾ ਅਤੇ ਹੁਸਨਦੀਪ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਗਾਇਨ ਮੁਕਾਬਲੇ ਵਿਚ ਲਾਵਣਿਆ ਅਤੇ ਨਵਦੀਪ ਕੌਰ ਪਹਿਲੇ, ਜਦਕਿ ਰਮਿੰਦਰ ਪਾਲ ਅਤੇ ਦੀਪਾਂਸ਼ੂ ਦੂਜੇ ਸਥਾਨ ’ਤੇ ਰਹੇ। ਖ਼ਜ਼ਾਨਾ ਖੋਜ ਮੁਕਾਬਲੇ ਵਿਚ ਗੁਰਾਂਸ਼ ਸਿੰਘ ਅਤੇ ਅੰਸ਼ ਬਾਂਸਲ ਦੀ ਟੀਮ ਜੇਤੂ ਰਹੀ। ਸਮਾਗਮ ਦੌਰਾਨ ਵਿਦਿਆਰਥੀ ਮੁਕਤੀ, ਦੀਆ ਸਿੰਗਲਾ ਤੇ ਹੋਰਨਾਂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਦੀਪਿਕਾ ਸਿੰਗਲਾ, ਡਾ. ਗਗਨਦੀਪ ਕੌਰ, ਡਾ. ਗੌਰਵ ਗੁਪਤਾ, ਪ੍ਰੋ. ਪਰਮਜੀਤ ਕੌਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਦੀਕਸ਼ਾ, ਪ੍ਰੋ . ਦਲਜੀਤ ਕੌਰ, ਪ੍ਰੋ. ਮਨਜੋਤ ਕੌਰ, ਪ੍ਰੋ. ਪ੍ਰਨੀਤ ਕੌਰ, ਪ੍ਰੋ. ਤਨੀਸ਼ਾ, ਪ੍ਰੋ. ਮਨੀਸ਼ ਗੁਪਤਾ, ਡਾ. ਜਗਮੋਹਨ ਸਿੰਘ, ਪ੍ਰੋ. ਸਚਿਨ ਜਿੰਦਲ ਤੇ ਪ੍ਰੋ. ਅੰਨਪੂਰਨਾ ਮਗਦਮ ਸਮੇਤ ਫੈਕਲਟੀ ਮੈਂਬਰ ਹਾਜ਼ਰ ਸਨ।