17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ੇਰਗੜ੍ਹ ਦੇ ਆਮ ਆਦਮੀ ਕਲੀਨਿਕ ਦੀ ਛੱਤ ਮੀਂਹ ਨਾਲ ਚੋਣ ਲੱਗੀ, ਨਿਰਮਾਣ ਕਾਰਜ ’ਤੇ ਉੱਠੇ ਸਵਾਲ ਉਦਘਾਟਨ ਤੋਂ ਅਗਲੇ ਦਿਨ ਹੀ ਪਾਣੀ ਟਪਕਣ ਲੱਗਾ; ਪਿੰਡ ਵਾਸੀਆਂ ਨੇ ਨਿਰਪੱਖ ਜਾਂਚ ਮੰਗੀ

ਖਨੌਰੀ, 16 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਲਈ ਕਰਵਾਏ ਗਏ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਿੰਡ ਵਾਸੀਆਂ ਅਨੁਸਾਰ, ਕਲੀਨਿਕ ਦੇ ਉਦਘਾਟਨ ਤੋਂ ਅਗਲੇ ਹੀ ਦਿਨ ਹੋਈ ਬਰਸਾਤ ਦੌਰਾਨ ਛੱਤ ਵਿੱਚੋਂ ਪਾਣੀ ਟਪਕਣ ਲੱਗ ਪਿਆ।

ਅਜੀਤ ਡੈਸਕ 17-10-2026
ਖਨੌਰੀ, 16 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਲਈ ਕਰਵਾਏ ਗਏ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਿੰਡ ਵਾਸੀਆਂ ਅਨੁਸਾਰ, ਕਲੀਨਿਕ ਦੇ ਉਦਘਾਟਨ ਤੋਂ ਅਗਲੇ ਹੀ ਦਿਨ ਹੋਈ ਬਰਸਾਤ ਦੌਰਾਨ ਛੱਤ ਵਿੱਚੋਂ ਪਾਣੀ ਟਪਕਣ ਲੱਗ ਪਿਆ। ਉਨ੍ਹਾਂ ਸਰਕਾਰੀ ਗਰਾਂਟ ਦੀ ਵਰਤੋਂ ਅਤੇ ਨਿਰਮਾਣ ਕਾਰਜ ਦੀ ਗੁਣਵੱਤਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਜਸਵੰਤ ਸਿੰਘ ਜੰਬਰ, ਕਰਮਜੀਤ ਸਿੰਘ ਸਿੱਧੂ, ਨਰਿੰਦਰ ਸਿੰਘ ਮੱਤਾ ਅਤੇ ਹੋਰਨਾਂ ਨੇ ਕਿਹਾ ਕਿ ਪਹਿਲਾਂ ਵੀ ਗਰਾਂਟ ਦੀ ਵਰਤੋਂ ਨੂੰ ਲੈ ਕੇ ਸਵਾਲ ਉਠਾਏ ਗਏ ਸਨ, ਪਰ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਉਨ੍ਹਾਂ ਮੰਗ ਕੀਤੀ ਕਿ ਮਨਜ਼ੂਰਸ਼ੁਦਾ ਰਕਮ, ਟੈਂਡਰ ਅਤੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾ ਕੇ ਰਿਕਾਰਡ ਜਨਤਕ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਲੀਨਿਕ ਵਿੱਚ ਫਰਨੀਚਰ ਸਮੇਤ ਕੁਝ ਸਮਾਨ ਆਉਣਾ ਹਾਲੇ ਬਾਕੀ ਹੈ। ਸਬੰਧਤ ਜੇ.ਈ. ਰਵੀ ਨੇ ਦੱਸਿਆ ਕਿ ਹੈਲਥ ਮਿਸ਼ਨ ਵੱਲੋਂ ਇਸ ਕੰਮ ਲਈ 27 ਲੱਖ ਰੁਪਏ ਦੀ ਗਰਾਂਟ ਮਿਲੀ ਸੀ ਅਤੇ 26 ਲੱਖ 94 ਹਜ਼ਾਰ ਰੁਪਏ ਵਿੱਚ ਟੈਂਡਰ ਹੋਇਆ ਸੀ। ਉਨ੍ਹਾਂ ਅਨੁਸਾਰ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ਼ ਫਰਨੀਚਰ ਆਉਣਾ ਬਾਕੀ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਵੱਲੋਂ ਪਿੰਡ ਵਾਸੀਆਂ ਦੇ ਇਤਰਾਜ਼ਾਂ ਅਤੇ ਛੱਤ ਵਿੱਚੋਂ ਪਾਣੀ ਟਪਕਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਂਦੀ ਹੈ ਜਾਂ ਨਹੀਂ।
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ, ਪਰਵਿੰਦਰ ਸਿੰਘ ਝੋਟੇ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਵੱਖ-ਵੱਖ ਕਿਸਾਨ ਜਥੇਬੰ... ਅਗਲੀ ਖ਼ਬਰ ‘ ਆਪ’ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੜੇਗੀ- ਜਸਪਾਲ ਸਿੰਘ ਕਲਿਆਣ ਕਿਹਾ ਪੰਜਾਬ ਵਾਸੀ ‘ ਆਪ ’ ਸਰਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।