13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜਨਗਣਨਾ ਤਿਆਰੀਆਂ ਸੰਬੰਧੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਮੀਟਿੰਗ ਇਨੂਮਰੇਟਰਾਂ ਤੇ ਸੁਪਰਵਾਈਜ਼ਰਾਂ ਲਈ ਟ੍ਰੇਨਿੰਗ ਲਾਜ਼ਮੀ, 16 ਨਵੰਬਰ ਤੋਂ ਸ਼ੁਰੂ ਹੋਵੇਗੀ ‘ਸੈਲਫ਼ ਇਨੂਮੀਰੇਸ਼ਨ’

ਪਟਿਆਲਾ, 12 ਅਕਤੂਬਰ (ਅ. ਸ.

ਅਜੀਤ ਡੈਸਕ 13-10-2026
ਪਟਿਆਲਾ, 12 ਅਕਤੂਬਰ (ਅ.ਸ. ਆਹਲੂਵਾਲੀਆ)- ਭਾਰਤ ਦੀ ਜਨਗਣਨਾ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਕਮਿਸ਼ਨਰ ਨਗਰ ਨਿਗਮ ਪਟਿਆਲਾ ਪੂਜਾ ਸਿਆਲ ਗਰੇਵਾਲ ਵਲੋਂ ਸਿਟੀ ਸੈਂਸਸ ਅਫ਼ਸਰ-ਕਮ-ਵਧੀਕ ਕਮਿਸ਼ਨਰ ਅਤੇ ਸਮੂਹ ਸੈਂਸਸ ਸਟਾਫ਼ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ 16 ਨਵੰਬਰ ਤੋਂ 30 ਨਵੰਬਰ ਤੱਕ ਸ਼ੁਰੂ ਹੋਣ ਜਾ ਰਹੇ ਆਨਲਾਈਨ ‘ਸੈਲਫ਼ ਇਨੂਮੀਰੇਸ਼ਨ’ (ਸਵੈ-ਗਣਨਾ) ਦੇ ਗੇੜ, ਸੈਂਸਸ ਫੇਜ਼-2 ਤਹਿਤ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲਣ ਵਾਲੇ ਫੀਲਡ ਵਰਕ, ਚਾਰਜ ਅਫ਼ਸਰਾਂ ਵਲੋਂ ਤਿਆਰ ਕੀਤੇ ਗਏ ਇਨੂਮੀਰੇਸ਼ਨ ਬਲਾਕਾਂ ਅਤੇ ਫੀਲਡ ਸਟਾਫ਼ ਦੀ ਸਿਖਲਾਈ ਦੇ ਕਾਰਜਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਮੂਹ ਸਟਾਫ਼ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਜਨਗਣਨਾ ਡਿਊਟੀ ਲਈ ਤਾਇਨਾਤ ਸਮੂਹ ਇਨੂਮਰੇਟਰਾਂ ਅਤੇ ਸੁਪਰਵਾਈਜ਼ਰਾਂ ਵਾਸਤੇ ਸੈਂਸਸ ਟ੍ਰੇਨਿੰਗ ਲੈਣੀ ਬਿਲਕੁਲ ਲਾਜ਼ਮੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਹੀ ਸੰਬੰਧਿਤ ਕਰਮਚਾਰੀਆਂ ਵਲੋਂ ਪੇਸ਼ ਹੋਈਆਂ ਦਰਖ਼ਾਸਤਾਂ ‘ਤੇ ਕਿਸੇ ਵੀ ਤਰ੍ਹਾਂ ਦਾ ਗ਼ੌਰ ਕੀਤਾ ਜਾਵੇਗਾ। ਪ੍ਰਿੰਸੀਪਲ ਸੈਂਸਸ ਅਫ਼ਸਰ ਨੇ ਪਟਿਆਲਾ ਸ਼ਹਿਰ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 16 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਆਨਲਾਈਨ ਸੁਵਿਧਾ ‘ਸੈਲਫ਼ ਇਨੂਮੀਰੇਸ਼ਨ’ ਰਾਹੀਂ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਦਰਜ ਕਰਨ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਇਸ ਕੌਮੀ ਮਹੱਤਤਾ ਵਾਲੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦਾ ਸਾਥ ਦੇਣ।
ਪਿਛਲੀ ਖ਼ਬਰ ਲੇਖਕਾਂ ਨੇ ਜ਼ਫਰ ਦਾ ਕੀਤਾ ਸਮਰਥਨ ਲੋੜ ਪੈਣ ਉੱਤੇ ਸੰਘਰਸ਼ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਨੇ ਸੂਬਾ ਪੱਧਰੀ ਰਾਸ਼ਟਰੀ ਗਾਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।