11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਿੱਜੀ ਜਗ੍ਹਾ ’ਚੋਂ ਦਰੱਖਤ ਪੁੱਟਣ ਦੇ ਦੋਸ਼

ਸਮਾਣਾ, 10 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਮਵੀਂ ਸੱਪਾਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਹਲਫੀਆ ਬਿਆਨ ਵਿਚ ਦੋਸ਼ ਲਗਾਇਆ ਹੈ ਕਿ ਉਸ ਦੀ ਰੂੜੀ ਵਾਲੀ ਜਗ੍ਹਾਂ ਵਿਚੋਂ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵਲੋਂ ਉਸ ਦੇ ਆਪਣੇ ਦਰੱਖਤ ਪੁੱਟ ਕੇ ਸੁੱਟ ਕੇ ਦਿੱਤੇ ਹਨ। ਪਰਮਜੀਤ ਸਿੰਘ ਆਖਿਆ ਕਿ ਉਸਨੇ ਪਿੰਡ ਆਪਣੀ ਰੂੜੀ ਵਾਲੀ ਜਗ੍ਹਾਂ ਵਿਚ 10-12 ਦਰੱਖਤ ਲਗਾਏ ਸੀ।

ਅਜੀਤ ਡੈਸਕ 11-10-2026
ਸਮਾਣਾ, 10 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਮਵੀਂ ਸੱਪਾਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਹਲਫੀਆ ਬਿਆਨ ਵਿਚ ਦੋਸ਼ ਲਗਾਇਆ ਹੈ ਕਿ ਉਸ ਦੀ ਰੂੜੀ ਵਾਲੀ ਜਗ੍ਹਾਂ ਵਿਚੋਂ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵਲੋਂ ਉਸ ਦੇ ਆਪਣੇ ਦਰੱਖਤ ਪੁੱਟ ਕੇ ਸੁੱਟ ਕੇ ਦਿੱਤੇ ਹਨ। ਪਰਮਜੀਤ ਸਿੰਘ ਆਖਿਆ ਕਿ ਉਸਨੇ ਪਿੰਡ ਆਪਣੀ ਰੂੜੀ ਵਾਲੀ ਜਗ੍ਹਾਂ ਵਿਚ 10-12 ਦਰੱਖਤ ਲਗਾਏ ਸੀ। ਜਿਨ੍ਹਾਂ ਨੂੰ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀਆਂ ਵਲੋਂ ਪੁੱਟ ਕੇ ਟਰਾਲੀ ਵਿਚ ਪਾ ਕੇ ਕਿਤੇ ਸੁੱਟ ਦਿੱਤਾ ਤੇ ਇਕ ਦਰੱਖਤ ਪੁੱਟਕੇ ਰੂੜੀ ਵਿਚ ਰੱਖਿਆ ਹੋਇਆ ਹੈ। ਜੇਕਰ ਉਸ ਵਲੋਂ ਕਥਿਤ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਉਸ ਨਾਲ ਗਾਲੀ ਗਲੋਚ ਕਰਦਿਆਂ ਉਸ ਦੇ ਲੜਕੇ ਖ਼ਿਲਾਫ਼ ਪੁਲਿਸ ਚੌਂਕੀ ਨਵਾਂ ਗਾਂਉ ਵਿਖੇ ਝੂਠੀ ਰਪਟ ਦਰਜ ਕਰਵਾ ਦਿੱਤੀ ਗਈ। ਜਿਸ ਸੰਬੰਧੀ ਪੁਲਿਸ ਮੁਲਾਜਮਾਂ ਦਾ ਕਹਿਣਾ ਹੈ ਕਿ ਉਸ ਵਲੋਂ ਕੋਈ ਰਪਟ ਨਹੀਂ ਲਿਖੀ ਗਈ। ਪਰਮਜੀਤ ਸਿੰਘ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੇ ਦਰੱਖਤ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਘਨੌਰ ਵਿਖੇ ਚੋਣ ਕਮਿਸ਼ਨ ਖ਼ਿਲਾਫ਼ ਜਨਤਕ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ, ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪਿੰਡ ਕੋਟਲੀ ਤੇ ਕੁਲਾਰਾਂ ਦੇ ਖੇਤਾਂ ’ਚੋਂ 20 ਦੇ ਕਰੀਬ ਮੋਟਰਾਂ ਦੀਆਂ ਤਾਰਾਂ ਚੋਰੀ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਚੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।