10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬੀ ’ਵਰਸਿਟੀ ਵਿਖੇ ਰਵਾਇਤੀ ਮਿੱਟੀ ਦੇ ਖਿਡੌਣੇ ਤੇ ਕਲਾਕ੍ਰਿਤੀਆਂ ਬਣਾਉਣ ਦੀ ਵਰਕਸ਼ਾਪ ਕਰਵਾਈ

ਪਟਿਆਲਾ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਰਵਾਇਤੀ ਮਿੱਟੀ ਦੇ ਖਿਡੌਣੇ ਅਤੇ ਕਲਾਕ੍ਰਿਤੀਆਂ ਬਣਾਉਣ (ਕਲੇਅ ਮਾਡਲਿੰਗ) ਦੀ ਦੋ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਯੂਨੀਵਰਸਿਟੀ ਵਿਖੇ ਸਥਾਪਿਤ ‘ਪੇਂਡੂ ਸੈਰ-ਸਪਾਟਾ ਅਤੇ ਰਵਾਇਤੀ ਕਲਾਵਾਂ ਟਰੇਨਿੰਗ ਸੈਂਟਰ’ ਵਲੋਂ ਨਾਰੀ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਕਰਵਾਈ ਗਈ।

ਅਜੀਤ ਡੈਸਕ 10-10-2026
ਪਟਿਆਲਾ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਰਵਾਇਤੀ ਮਿੱਟੀ ਦੇ ਖਿਡੌਣੇ ਅਤੇ ਕਲਾਕ੍ਰਿਤੀਆਂ ਬਣਾਉਣ (ਕਲੇਅ ਮਾਡਲਿੰਗ) ਦੀ ਦੋ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਯੂਨੀਵਰਸਿਟੀ ਵਿਖੇ ਸਥਾਪਿਤ ‘ਪੇਂਡੂ ਸੈਰ-ਸਪਾਟਾ ਅਤੇ ਰਵਾਇਤੀ ਕਲਾਵਾਂ ਟਰੇਨਿੰਗ ਸੈਂਟਰ’ ਵਲੋਂ ਨਾਰੀ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਾਡੀਆਂ ਲੋਪ ਹੋ ਰਹੀਆਂ ਰਵਾਇਤੀ ਕਲਾਵਾਂ, ਜਿਵੇਂ ਕਿ ਮਿੱਟੀ ਦੇ ਖਿਡੌਣੇ ਅਤੇ ਮੂਰਤੀਕਲਾ, ਸਾਡੇ ਅਮੀਰ ਸਭਿਆਚਾਰਕ ਵਿਰਸੇ ਦਾ ਅਹਿਮ ਹਿੱਸਾ ਹਨ। ਇਨ੍ਹਾਂ ਨੂੰ ਜੀਵੰਤ ਰੱਖਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਜ਼ਿਕਰਯੋਗ ਹੈ ਕਿ ਈ.ਆਈ.ਸੀ.ਐੱਚ. ਤਹਿਤ ਕਾਰਜ ਕਰਦੇ ‘ਪੇਂਡੂ ਸੈਰ-ਸਪਾਟਾ ਅਤੇ ਰਵਾਇਤੀ ਕਲਾਵਾਂ ਟਰੇਨਿੰਗ ਸੈਂਟਰ’ ਵਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਰਕਸ਼ਾਪ ਦੌਰਾਨ ਪਹਿਲਾ ਪੜਾਅ, ਜੋ ਸਵੇਰ ਦੇ ਸੈਸ਼ਨਾਂ ਵਿਚ ਆਯੋਜਿਤ ਕੀਤਾ ਗਿਆ, ਵਿਸ਼ੇਸ਼ ਤੌਰ ‘ਤੇ ‘ ਪਟਿਆਲਾ ਸਕੂਲ ਫ਼ਾਰ ਡੈੱਫ਼ ਐਂਡ ਬਲਾਇੰਡ’ ਦੇ ਸੁਣਨ ਤੋਂ ਅਸਮਰੱਥ ਵਿਦਿਆਰਥੀਆਂ ਲਈ ਰੱਖਿਆ ਗਿਆ ਸੀ। ਵਿਦਿਆਰਥੀਆਂ ਨੂੰ ਆਉਣ ਵਾਲੀ ਦੀਵਾਲੀ ਦੀ ਪ੍ਰਦਰਸ਼ਨੀ ਲਈ ਸਜਾਵਟੀ ਸਾਮਾਨ, ਦੀਵੇ ਅਤੇ ਹੋਰ ਹੱਥੀਂ ਤਿਆਰ ਕੀਤੀਆਂ ਜਾਣ ਵਾਲੀਆਂ ਵਿਰਾਸਤੀ ਮਿੱਟੀ ਦੀਆਂ ਵਸਤੂਆਂ ਬਣਾਉਣ ਦੀ ਸਿਖ ਲਾਈ ਦਿੱਤੀ ਗਈ। ਦੂਜੇ ਪੜਾਅ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿੱਟੀ ਦੀਆਂ ਕਲਾਕ੍ਰਿਤੀਆਂ ਬਣਾਉਣ ਦੀਆਂ ਪਰੰਪਰਿਕ ਤਕਨੀਕਾਂ ਸਿੱਖਣ ਤੇ ਆਪਣੀ ਰਚਨਾਤਮਕਤਾ ਤੇ ਉੱਦਮੀ ਹੁਨਰ (ਐਂਟਰਪ੍ਰੋਨਿਓਰਸ਼ਿਪ) ਨੂੰ ਵਿਕਸਤ ਕਰਨ ਦਾ ਮੌਕਾ ਮਿਲਿਆ।
ਪਿਛਲੀ ਖ਼ਬਰ ਵਿਕਾਸ ਮਿੱਤਲ ਨੇ 69ਵੀਂ ਵਾਰ ਖ਼ੂਨਦਾਨ ਕਰਕੇ ਨੌਜਵਾਨ ਪੀੜ੍ਹੀ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਅਤੇ ਲੋਕ ਭਲਾਈ ਲਈ ਤਨਦੇਹੀ ਨਾਲ ਸੇਵਾ ਕਰਾਂਗੀ- ਬੀਬੀ ਰਾਜਵੰਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।