ਰਾਜਪੁਰਾ, 7 ਅਕਤੂਬਰ (ਜੀ.ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਗਸ਼ਤ ਦੋਰਾਨ ਇਕ ਵਿਅਕਤੀ ਨੂੰ 4 ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ `ਚ ਗਸ਼ਤ ਕਰਦੇ ਹੋਏ ਜਦੋਂ ਪਿੰਡ ਤੇਪਲਾ ਨੇੜੇ ਪਹੁੰਚੇ ਤਾਂ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਕੀਤੀ ਤਾਂ ਉਕਤ ਵਿਅਕਤੀ ਦੇ ਕਬਜੇ ਵਿਚੋਂ 4 ਕਿੱਲੋ ਗਾਂਜਾ ਬਰਾਮਦ ਹੋਇਆ। ਸ਼ੰਭੂ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਹਿਚਾਣ ਵਿਪਨ ਕੁਮਾਰ ਵਾਸੀ ਵਾਰਡ ਨੰਬਰ-2 ਪਿੰਡ ਸੋਨਕਰ ਥੂਆ ਜ਼ਿਲ੍ਹਾ ਸਹਾਰਸਾ ਬਿਹਾਰ ਵਜੋਂ ਦੱਸੀ। ਪੁਲਿਸ ਨੇ ਵਿਪਨ ਕੁਮਾਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।