ਵਿਦਿਆ ਨਗਰ ਦੇ ਗੁਰੂ ਘਰ ’ਚ ਚੋਰੀ
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਵਿਦਿਆ ਨਗਰ ਦੇ ਗੁਰੂ ਘਰ ’ਚ ਗੋਲਕ ਤੋੜ ਕੇ ਕੋਈ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਕੇ ਲੈ ਗਿਆ। ਇਸ ਸੰਬੰਧੀ ਬਲਕਾਰ ਸਿੰਘ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਹ ਗੁਰੂ ਘਰ ਪਹੁੰਚਿਆ ਤਾਂ ਉਥੇ ਤਾਲਾ ਟੁੱਟਿਆ ਪਿਆ ਸੀ ਤੇ ਗੋਲਕ ਦੇ ਜਿੰਦਰੇ ਵੀ ਟੁੱਟੇ ਹੋਏ ਸਨ ਤੇ ਜਿਸ ਵਿਚੋਂ 20 ਹਜ਼ਾਰ ਦੇ ਕਰੀਬ ਗਾਇਬ ਸਨ।
ਅਜੀਤ ਡੈਸਕ
07-10-2026