06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਕਿਯੂ ਏਕਤਾ ਆਜ਼ਾਦ ਤੇ ਰੋਡ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਘੱਗਾ ਵਿਚ ਦਿੱਲੀ ਕਟੜਾ ਰੋਡ ਨਾਲ ਸੰਬੰਧਿਤ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਸੰਬੰਧੀ ਕੀਤੀ ਗਈ ਸੂਬਾ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ’ਚ ਸੂਬਾ ਆਗੂ ਮਨਜੀਤ ਸਿੰਘ ਨਿਆਲ, ਯਾਦਿਵੰਦਰ ਸਿੰਘ ਬੂਰੜ੍ਹ ਅਤੇ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਪਿਛਲੇ ਸਮੇਂ ਲੱਗੇ ਧਰਨੇ ਵਿਚ ਟੂਲ ਪਲਾਜੇ ਉਪਰ ਮੀਟਿੰਗ ਸਮੇਂ ਪੀ.

ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਨਿਆਲ ਸੂਬਾ ਆਗੂ ਕਿਸਾਨ ਯੂਨੀਅਨ ਏਕਤਾ ਆਜ਼ਾਦ। ਤਸਵੀਰ : ਜਗਦੀਸ਼ ਸਿੰਘ ਕੰਬੋਜ 06-10-2026
ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਘੱਗਾ ਵਿਚ ਦਿੱਲੀ ਕਟੜਾ ਰੋਡ ਨਾਲ ਸੰਬੰਧਿਤ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਸੰਬੰਧੀ ਕੀਤੀ ਗਈ ਸੂਬਾ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ’ਚ ਸੂਬਾ ਆਗੂ ਮਨਜੀਤ ਸਿੰਘ ਨਿਆਲ, ਯਾਦਿਵੰਦਰ ਸਿੰਘ ਬੂਰੜ੍ਹ ਅਤੇ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਪਿਛਲੇ ਸਮੇਂ ਲੱਗੇ ਧਰਨੇ ਵਿਚ ਟੂਲ ਪਲਾਜੇ ਉਪਰ ਮੀਟਿੰਗ ਸਮੇਂ ਪੀ.ਡੀ. ਦੀ ਹਾਜ਼ਰੀ ਵਿਚ ਐਸ.ਡੀ.ਐਮ. ਸਾਹਿਬ ਪਾਤੜਾਂ ਨੇ ਲਿਖਤੀ ਪ੍ਰੋਸੀਡਿੰਗ ਵਿਚ ਪਾਈਪ ਲਾਈਨਾਂ ਦੇ ਅਵਾਰਡ ਕਰਨ ਦੀ ਮਿਤੀ 19 ਜੁਲਾਈ 2026 ਤੈਅ ਕੀਤੀ ਸੀ, ਪਰ ਇਹ ਐਵਾਰਡ ਕਰਨ ਦੀ ਬਜਾਏ ਸਮਾਂ ਲੰਗਾਏ ਜਾਣ ਦੀ ਹੀ ਨੀਤੀ ਨੂੰ ਹੀ ਅਪਣਾਇਆ ਜਾ ਰਿਹਾ। ਇਸ ਤੋਂ ਇਲਾਵਾ ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਅਤਾਲਾਂ ਦੀ ਅਕਵਾਇਰ ਹੋਈ ਜਮੀਨ ਦੀ ਦੋ ਕਰੋੜ 42 ਲੱਖ ਰੁਪਏ ਜਿਲ੍ਹਾ ਅਦਾਲਤ ਵਿਚ ਜੱਜ ਕਮਲਜੀਤ ਧਾਲੀਵਾਲ ਦੀ ਕੋਰਟ ਵਿਚ ਪੈਂਡਿੰਗ ਪਿਆ ਹੈ ਤੇ ਇਸ ਕੇਸ ਵਿੱਚ ਦੋਵਾਂ ਧਿਰਾਂ ਦਾ ਸਮਝੌਤਾ ਹੋਣ ਤੋਂ ਬਾਅਦ ਲੋਕ ਅਦਾਲਤ ਵਿੱਚ ਫੈਸਲਾ ਹੋਏ ਨੂੰ ਵੀ ਛੇ ਮਹੀਨੇ ਹੋ ਚੁੱਕੇ ਹਨ। ਪਰ ਹਰ ਵਾਰ ਪੇਮੈਂਟ ਰਿਲੀਜ਼ ਕਰਨ ਦੀ ਬਜਾਏ ਦੋ ਮਹੀਨੇ ਦੀ ਤਰੀਕ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਰਸਤੇ ਲੱਠਿਆਂ ਵਿੱਚੋਂ ਕੱਟੇ ਗਏ ਹਨ ਉਹਨਾਂ ਨੂੰ ਨਵੀਂ ਜਮੀਨ ਅਕੁਾਇਰ ਕਰਕੇ 30 ਅਗਸਤ 2026 ਤੱਕ ਅਖਬਾਰ ਵਿਚ ਇਹ ਨੋਟੀਫਿਕੇਸ਼ਨ ਕਰਕੇ ਰਸਤੇ ਦਿੱਤੇ ਜਾਣ ਸੰਬੰਧੀ ਪੀਡੀ ਵਲੋਂ ਐਨ.ਐਚ.ਏ.ਆਈ. ਦੇ ਐਸ.ਡੀ.ਓ. ਵਲੋਂ ਲਿਖਤ ਵਿੱਚ ਦਿੱਤੀ ਤਰੀਕ ਤੋਂ ਮਹੀਨਾ ਲੰਘ ਜਾਣ ਤੇ ਵੀ ਕੀਤਾ ਵਾਅਦਾ ਪੂਰਾ ਨਹੀ ਕੀਤਾ ਗਿਆ।ਇਸ ਤੋਂ ਇਲਾਵਾ ਕਿਸਾਨਾਂ ਦੀਆਂ ਜਮੀਨ ਦੁਫਾੜ ਦੀਆਂ ਪੇਮੈਂਟਾਂ ਐਨ.ਐਚ.ਏ.ਆਈ. ਵੱਲ ਪੈਂਡਿੰਗ ਪਈਆਂ ਹਨ। ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਇਹਨਾਂ ਮੰਗਾ ਦੀ ਪ੍ਰਾਪਤੀ ਲਈ ਦਿੱਲੀ ਕੱਟੜਾ ਐਕਸਪ੍ਰੈਸ ਰੋਡ ’ਤੇ ਟੂਲ ਪਲਾਜ਼ਾ ਘੱਗਾ 8 ਅਕਤੂਬਰ ਨੂੰ 11 ਵਜੇ ਤੋਂ 2 ਵਜੇ ਤੱਕ ਫਰੀ ਕੀਤਾ ਜਾਵੇਗਾ। ਜੇਕਰ ਕਿਸਾਨਾਂ ਦੀਆਂ ਇਹ ਜਾਇਜ਼ ਮੰਗਾਂ 8 ਅਕਤੂਬਰ ਤੋਂ ਪਹਿਲਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਚਲਦੇ ਧਰਨੇ ਵਿਚ ਮੀਟਿੰਗ ਕਰਕੇ ਇਸ ਦਾ ਸਮਾਂ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਸਮੇਂ ਅਮਨਦੀਪ ਸਿੰਘ ਘੱਗਾ, ਪ੍ਰਿਤਪਾਲ ਸਿੰਘ ਤੰਬੂ ਵਾਲਾ, ਅਜੈਬ ਸਿੰਘ ਵਣ ਵਾਲਾ, ਜੋਰਾਵਰ ਸਿੰਘ ਠਰੂਆ, ਮਨਦੀਪ ਸਿੰਘ ਤੇਈਪੁਰ, ਜਤਿੰਦਰ ਸਿੰਘ ਸ਼ੁਤਰਾਣਾ, ਪ੍ਰੀਤਮ ਸਿੰਘ ਘੱਗਾ, ਹਰਪਾਲ ਸਿੰਘ ਬਰਾਸ, ਕੁਲਦੀਪ ਸਿੰਘ ਅਤਾਲਾ, ਬਿੱਟੂ ਦੁਤਾਲ,ਬਲਵੰਤ ਸਿੰਘ ਅਤਾਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਜਾਗ੍ਰਿਰਤੀ ਥੀਏਟਰ ਸਪਤਾਹ ਤਹਿਤ ਨਾਟਕ ਮੇਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।