03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਸਮਾਣਾ ਮੰਡੀ ’ਚ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ

ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅਨਾਜ ਮੰਡੀ ਸਮਾਣਾ ਵਿਖੇ ਪਹੁੰਚ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੇ ਮੰਡੀ ਵਿਚ ਪਹੁੰਚਣ ’ਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਸਕੱਤਰ ਜਤਿੰਦਰ ਸਿੰਘ, ਆੜਤੀ ਐਸਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ।

ਗੁਰਰਹਿਮਤ ਕੌਰ ਪਿਤਾ: ਅਮਨਦੀਪ ਸਿੰਘ ਮਾਤਾ: ਰਮਨਪ੍ਰੀਤ ਕੌਰ ਵਾਸੀ: ਫ਼ਤਹਿਗੜ੍ਹ ਸਾਹਿਬ। 03-10-2026
ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅਨਾਜ ਮੰਡੀ ਸਮਾਣਾ ਵਿਖੇ ਪਹੁੰਚ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੇ ਮੰਡੀ ਵਿਚ ਪਹੁੰਚਣ ’ਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਸਕੱਤਰ ਜਤਿੰਦਰ ਸਿੰਘ, ਆੜਤੀ ਐਸਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਸ. ਬਰਸਟ ਨੇ ਆਖਿਆ ਕਿ ਝੋਨੇ ਦੀ ਖ਼ਰੀਦ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਰਾਜ ਦੀਆਂ ਕਰੀਬ 1886 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਗੁਸਲਖ਼ਾਨੇ, ਬੈਠਣ ਲਈ ਛਾਂ ਅਤੇ ਬਾਰਦਾਨੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਪੈਦਾਵਾਰ ਨੂੰ ਮੰਡੀ ਵਿਚ ਲਿਆਉਣ ਤੋਂ ਪਹਿਲਾਂ ਚੰਗੀ ਤਰਾਂ ਸਕਾ ਲੈਣ ਅਤੇ ਪੈਦਾਵਾਰ ਸਾਫ਼ ਕਰਕੇ ਮੰਡੀ ਵਿਚ ਲਿਆਉਣ ਨਾਲ ਕਿਸਾਨਾਂ ਨੂੰ ਫ਼ਸਲ ਵੇਚਣੀ ਆਸਾਨ ਹੁੰਦੀ ਹੈ ਤੇ ਨਾਲ ਹੀ ਖ਼ਰਚੇ ਬਚਦੇ ਹਨ। ਮੰਡੀਆਂ ਵਿਚ ਖ਼ਰੀਦ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਵਿਚ ‘ਕੰਟਰੋਲ ਰੂਮ’ ਸਥਾਪਿਤ ਕੀਤਾ ਗਿਆ ਹੈ। ਪੰਜ ਢੇਰੀਆਂ ਦੇ ਮਾਲਕ ਕਿਸਾਨਾਂ ਜਿੰਨਾਂ ਦੀ ਬੋਲੀ ਸ. ਬਰਸਟ ਨੇ ਕਰਵਾਈ, ਦਾ ਚੇਅਰਮੈਨ ਬਰਸਟ ਨੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜ਼ਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ, ਸਬਜ਼ੀ ਮੰਡੀ ਦੇ ਪ੍ਰਧਾਨ ਸਤਨਾਮ ਸਿੰਘ ਚੀਮਾ, ਹਰਤੇਜ ਸਿੰਘ ਸੰਧੂ, ਰਾਜ ਕੁਮਾਰ ਸੱਚਦੇਵਾ, ਸੰਦੀਪ ਗਰਗ, ਸ਼ਾਮ ਲਾਲ ਦੱਤ, ਜਸਪਾਲ ਸਿੰਘ ਬੀਬੀਪੁਰ, ਗੁਰਵਿੰਦਰ ਸਿੰਘ ਟੌਡਰਪੁਰ ਤੇ ਡਾ. ਹਰਮੇਸ਼ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਵਲੋਂ ਭੁੱਨਰਹੇੜੀ ਮੰਡੀ ’ ਚ ਝੋਨੇ ਦੀ ਖਰੀਦ ਦਾ ਆਗਾਜ਼ ਅਗਲੀ ਖ਼ਬਰ ਮਨਦੀਪ ਬੱਤੀ ਨੇ ਤੀਰਥ ਯਾਤਰਾ ਬੱਸ ਨੂੰ ਦਿੱਤੀ ਹਰੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।