ਪੰਜਾਬੀ ਫੋਕ ਕਲਾ ਮੰਚ ਵਲੋਂ ਜਵਾਹਰ ਨਵੋਦਿਆ ਫਤਿਹਪੁਰ ’ਚ ਰਵਾਇਤੀ ਲੋਕ ਨਾਚ ਦੀ ਸਿਖਲਾਈ
ਭੁੱਨਰਹੇੜੀ, 30 ਸਤੰਬਰ (ਧਨਵੰਤ ਸਿੰਘ)-ਪੰਜਾਬੀ ਫੋਕ ਕਲਾ ਮੰਚ ਕਲੱਬ ਵਲੋਂ ਭਾਰਤ ਸਰਕਾਰ ਦੀ ‘ਗੁਰੂ-ਸ਼ਿਸ਼ਿਆ ਪਰੰਪਰਾ ਰਿਪੋਰਟਰੀ ਗ੍ਰਾਂਟ ਸਕੀਮ’ ਤਹਿਤ ਜਵਾਹਰ ਨਵੋਦਿਆਂ ਵਿਦਿਆਲਿਆ, ਫਤਿਹਪੁਰ ਰਾਜਪੂਤਾ ਵਿਚ 21 ਸਤੰਬਰ ਤੋਂ ਕਰਵਾਈ ਜਾ ਰਹੀ 10 ਦਿਨਾ ਪੰਜਾਬੀ ਲੋਕ ਨਾਚ ਵਰਕਸ਼ਾਪ ਉਤਸ਼ਾਹ ਨਾਲ ਜਾਰੀ ਹੈ। ਇਸ ਵਰਕਸ਼ਾਪ ਪ੍ਰਤੀ ਵਿਦਿਆਰਥੀਆਂ ਦੀ ਕਾਫ਼ੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ।
ਭੁੱਨਰਹੇੜੀ, 30 ਸਤੰਬਰ (ਧਨਵੰਤ ਸਿੰਘ)-ਪੰਜਾਬੀ ਫੋਕ ਕਲਾ ਮੰਚ ਕਲੱਬ ਵਲੋਂ ਭਾਰਤ ਸਰਕਾਰ ਦੀ ‘ਗੁਰੂ-ਸ਼ਿਸ਼ਿਆ ਪਰੰਪਰਾ ਰਿਪੋਰਟਰੀ ਗ੍ਰਾਂਟ ਸਕੀਮ’ ਤਹਿਤ ਜਵਾਹਰ ਨਵੋਦਿਆਂ ਵਿਦਿਆਲਿਆ, ਫਤਿਹਪੁਰ ਰਾਜਪੂਤਾ ਵਿਚ 21 ਸਤੰਬਰ ਤੋਂ ਕਰਵਾਈ ਜਾ ਰਹੀ 10 ਦਿਨਾ ਪੰਜਾਬੀ ਲੋਕ ਨਾਚ ਵਰਕਸ਼ਾਪ ਉਤਸ਼ਾਹ ਨਾਲ ਜਾਰੀ ਹੈ। ਇਸ ਵਰਕਸ਼ਾਪ ਪ੍ਰਤੀ ਵਿਦਿਆਰਥੀਆਂ ਦੀ ਕਾਫ਼ੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ। ਇਨ੍ਹਾਂ ਨੂੰ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਲੁੱਡੀ ਅਤੇ ਭੰਗੜੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਵਿਦਿਆਰਥੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਨਾਚ ਦੀਆਂ ਬਾਰੀਕੀਆਂ ਸਿੱਖ ਰਹੇ ਹਨ। ਸਿਖਲਾਈ ਦੌਰਾਨ ਉਨ੍ਹਾਂ ਨੂੰ ਲੋਕ ਨਾਚਾਂ ਦੇ ਇਤਿਹਾਸ, ਤਕਨੀਕ, ਪੈਰਾਂ ਦੀਆਂ ਚਾਲਾਂ, ਸਰੀਰਕ ਹਾਵ-ਭਾਵ ਅਤੇ ਮੰਚ ’ਤੇ ਪੇਸ਼ਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਪ੍ਰਿੰਸੀਪਲ ਗੁਰਜਿੰਦਰ ਸਿੰਘ ਨੇ ਵਰਕਸ਼ਾਪ ਨੂੰ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਉਪਰਾਲਾ ਦੱਸਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਨਾਲ ਜੋੜਨ ਵਿਚ ਸਹਾਈ ਹੁੰਦੀਆਂ ਹਨ। ਵਰਕਸ਼ਾਪ ਦੇ ਕੋਆਰਡੀਨੇਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਲੋਕ ਨਾਚਾਂ ਦੀ ਸਿਖਲਾਈ ਪ੍ਰਤੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬੀ ਫੋਕ ਕਲਾ ਮੰਚ ਕਲੱਬ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵਲੋਂ ਪੰਜਾਬੀ ਲੋਕ ਕਲਾਵਾਂ ਦੇ ਪ੍ਰਚਾਰ, ਸੰਭਾਲ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਲੋਕ ਕਲਾ ਤੇ ਸੱਭਿਆਚਾਰਕ ਵਿਰਾਸਤ ਨਾਲ ਨੌਜਵਾਨਾਂ ਨੂੰ ਜੋੜਨਾ ਸਮੇਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਭਵਿੱਖ ਵਿਚ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।