27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਾਭਾ ਪੁਲਿਸ ਨੇ ਚਲਾਈ ਪਿੰਡਾਂ ’ਚ ਤਲਾਸ਼ੀ ਮੁਹਿੰਮ

ਨਾਭਾ, 26 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੇ ਮੁਖੀਆਂ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਹਲਕੇ ਦੇ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਹਲਕੇ ਦੇ ਪਿੰਡ ਕਕਰਾਲਾ ਤੇ ਸਾਧੋਹੇੜੀ ਤਲਾਸ਼ੀ ਕਰਨ ਉਪਰੰਤ ਪਿੰਡ ਦੁਲੱਦੀ ਵਿਖੇ ਗੱਲਬਾਤ ਕਰਦੇ ਹੋਏ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਵੱਲ ਨੇ ਕਿਹਾ ਕਿ ਨਾਭਾ ਪੁਲਿਸ ਵਲੋਂ ਕਿਸੇ ਵੀ ਨਸ਼ੇੜੀ ਤਸਕਰ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ।

ਅਜੀਤ ਡੈਸਕ 27-09-2026

ਨਾਭਾ, 26 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੇ ਮੁਖੀਆਂ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਹਲਕੇ ਦੇ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਹਲਕੇ ਦੇ ਪਿੰਡ ਕਕਰਾਲਾ ਤੇ ਸਾਧੋਹੇੜੀ ਤਲਾਸ਼ੀ ਕਰਨ ਉਪਰੰਤ ਪਿੰਡ ਦੁਲੱਦੀ ਵਿਖੇ ਗੱਲਬਾਤ ਕਰਦੇ ਹੋਏ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਵੱਲ ਨੇ ਕਿਹਾ ਕਿ ਨਾਭਾ ਪੁਲਿਸ ਵਲੋਂ ਕਿਸੇ ਵੀ ਨਸ਼ੇੜੀ ਤਸਕਰ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਨਸ਼ੇੜੀ ਤਸਕਰਾਂ ਨੂੰ ਤਾੜਨਾ ਕਰਦੇ ਹੋਏ ਉਪ ਪੁਲਿਸ ਕਪਤਾਨ ਬੱਲ ਨੇ ਕਿਹਾ ਕਿ ਜਾਂ ਤਾਂ ਨਸ਼ੇੜੀ ਇਲਾਕਾ ਛੱਡਣ ਜਾ ਫਿਰ ਆਪਣਾ ਧੰਦਾ। ਉਨ੍ਹਾਂ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਨਸ਼ੇੜੀ ਤਸਕਰ ਜਾਂ ਸਮਾਜ ਵਿਰੋਧੀ ਅਨਸਰ ਨਜ਼ਰ ਆਉਂਦਾ ਹੈ ਤਾਂ ਉਹ ਬੇਖੌਫ ਹੋ ਕੇ ਉਸਦੀ ਇਤਲਾਹ ਤੁਰੰਤ ਸੰਬੰਧਿਤ ਥਾਣੇ ਨੂੰ ਦੇਣ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਪੁਲਿਸ ਵਲੋਂ ਬਿਲਕੁਲ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਥਾਣਾ ਪਸਿਆਣਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ, ਥਾਣਾ ਸਦਰ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ, ਥਾਣਾ ਬਖ਼ਸ਼ੀਵਾਲਾ ਦੇ ਮੁਖੀ ਐੱਸ.ਆਈ. ਸੁਖਦੇਵ ਸਿੰਘ, ਥਾਣਾ ਭਾਦਸੋਂ ਦੇ ਮੁਖੀ ਐੱਸ.ਆਈ. ਹਰਮਿੰਦਰ ਸਿੰਘ, ਪੁਲਿਸ ਚੌਂਕੀ ਛੀਟਾਂਵਾਲਾ ਦੇ ਮੁਖੀ ਐੱਸ.ਆਈ. ਚਮਕੌਰ ਸਿੰਘ, ਪੁਲਿਸ ਚੌਂਕੀ ਰੋਹਟੀ ਪੁੱਲ ਦੇ ਮੁਖੀ ਗੁਰਵਿੰਦਰ ਸਿੰਘ, ਹੌਲਦਾਰ ਸੁਖਜੀਵਨ ਸ਼ਰਮਾ ਰੀਡਰ ਉਪ ਪੁਲਿਸ ਕਪਤਾਨ, ਹੌਲਦਾਰ ਹਰਜਿੰਦਰ ਸਿੰਘ ਥੂਹੀ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।

ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਨਾਭਾ ’ਚ ‘ਮਾਵਾਂ ਧੀਆਂ ਨੂੰ ਇਨਸਾਫ ਦਿਵਾਉ, ਪੰਜਾਬ ਬਚਾਓ’ ਸਮਾਗਮ ਅਗਲੀ ਖ਼ਬਰ ਪਟੇਲ ਕਾਲਜ ਦੇ ਖੁਸ਼ਹਾਲ ਆਰੀਆ ਨੇ ਸਾਈਕਲਿੰਗ ਮੁਕਾਬਲਿਆਂ ’ਚ ਜਿੱਤੇ ਸੋਨ ਤੇ ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।