23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਹੋਈ ਕਾਲਾ ਭੜੀ ਨੂੰ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ

ਭਾਦਸੋਂ, 22 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਭਾਦਸੋਂ ਵਿਖੇ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਰਾਸ਼ਟਰੀ ਉਪ ਪ੍ਰਧਾਨ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਸੁਪਰੀਮੋ ਸੰਜੀਵ ਘਨੌਲੀ, ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ, ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ, ਪੰਜਾਬ ਉਪ ਪ੍ਰਧਾਨ ਸੰਜੀਵ ਰਾਜਪੁਰਾ, ਪੰਜਾਬ ਮੀਡੀਆ ਸਲਾਹਕਾਰ ਪਰਵਿੰਦਰ ਅਰੋੜਾ, ਰੋਪੜ ਜ਼ਿਲ੍ਹਾ ਪ੍ਰਧਾਨ ਸੁਮਿਤ ਕੰਵਲ, ਪੰਜਾਬ ਸਕੱਤਰ ਸੋਨੂੰ ਖੀਵਾ ਅਤੇ ਪੰਜਾਬ ਕੋਰ ਕਮੇਟੀ ਇੰਚਾਰਜ ਮੋਨੂੰ ਚੋਪੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਜੀਤ ਡੈਸਕ 23-09-2026
ਭਾਦਸੋਂ, 22 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਭਾਦਸੋਂ ਵਿਖੇ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਰਾਸ਼ਟਰੀ ਉਪ ਪ੍ਰਧਾਨ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਸੁਪਰੀਮੋ ਸੰਜੀਵ ਘਨੌਲੀ, ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ, ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ, ਪੰਜਾਬ ਉਪ ਪ੍ਰਧਾਨ ਸੰਜੀਵ ਰਾਜਪੁਰਾ, ਪੰਜਾਬ ਮੀਡੀਆ ਸਲਾਹਕਾਰ ਪਰਵਿੰਦਰ ਅਰੋੜਾ, ਰੋਪੜ ਜ਼ਿਲ੍ਹਾ ਪ੍ਰਧਾਨ ਸੁਮਿਤ ਕੰਵਲ, ਪੰਜਾਬ ਸਕੱਤਰ ਸੋਨੂੰ ਖੀਵਾ ਅਤੇ ਪੰਜਾਬ ਕੋਰ ਕਮੇਟੀ ਇੰਚਾਰਜ ਮੋਨੂੰ ਚੋਪੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹਰਵਿੰਦਰ ਸਿੰਘ ਕਾਲਾ ਭੜੀ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਸ਼ਿਵ ਸੈਨਾ ਪੰਜਾਬ (ਪੇਂਡੂ ਵਿੰਗ) ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ। ਗੱਲਬਾਤ ਕਰਦੇ ਹੋਏ ਕਾਲਾ ਭੜੀ ਪੰਜਾਬ ਪ੍ਰਧਾਨ ਨੇ ਕਿਹਾ ਕਿ ਜੋ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਪਰੀਮੋ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ ਨੇ ਕਿਹਾ ਸ਼ਿਵ ਸੈਨਾ ਪੰਜਾਬ ਸਿਰਫ਼ ਇਕ ਪਾਰਟੀ ਨਹੀਂ ਹੈ, ਇਹ ਇਕ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਦਾ ਹਰ ਸਿਪਾਹੀ ਰਾਸ਼ਟਰ ਤੇ ਸੱਚ ਲਈ ਲੜਦਾ ਰਹੇਗਾ। ਸੰਜੀਵ ਘਨੌਲੀ ਨੇ ਕਿਹਾ ਕਿ ਜਲਦੀ ਹੀ ਪੰਜਾਬ ਭਰ ਵਿਚ ਮੈਂਬਰਸ਼ਿਪ ਮੁਹਿੰਮਅਤੇ ਹਿੰਦੂ ਸੰਮੇਲਨ ਕਰਵਾਏ ਜਾਣਗੇ। ਇਸ ਮੌਕੇ ਧਰਮਪਾਲ ਜੱਸੋਮਾਜਰਾ, ਰਾਜਵਿੰਦਰ ਰਾਣਾ, ਜਸਵਿੰਦਰ ਸਿੰਘ ਖਨੌੜਾ, ਸੁਖਜੀਵਨ ਸ਼ਰਮਾ, ਛੱਜੂ ਸਿੰਘ, ਰਿੱਕੀ, ਮੱਖਣ ਸਿੰਘ, ਰਵੀ ਸਮੇਤ ਵੱਖ ਵੱਖ ਜ਼ਿਲ੍ਹਆਂ ਦੇ ਅਹੁਦੇਦਾਰ ਤੇ ਸ਼ਿਵ ਸੈਨਿਕ ਸ਼ਾਮਲ ਹੋਏ।
ਪਿਛਲੀ ਖ਼ਬਰ ਮੰਡੀ ’ਚ ਝੋਨੇ ਦੇ ਲੱਗੇ ਅੰਬਾਰ, ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਲੋਂ ਸਰਕਾਰੀ ਸਕੂਲ ਬੂਟਾ ਸਿੰਘ ਵਾਲਾ ਨੂੰ ਵਾਟਰ ਕੂਲਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।