ਨਗਰ ਕੌਂਸਲ ਪ੍ਰਧਾਨ ਕਾਲੇਕਾ ਨੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਮਤਾ ਪਾ ਕੇ ਕਾਰਜਕਾਲ ਦੀ ਕੀਤੀ ਸ਼ੁਰੂਆਤ
58 ਸਫਾਈ ਸੇਵਕ ਅਤੇ 14 ਸੀਵਰਮੈਨ ਛੇਤੀ ਹੋਣਗੇ ਪੱਕੇ
ਪਾਤੜਾਂ, 22 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਨਗਰ ਕੌਸਲ ਪਾਤੜਾਂ ਵਿਚ ਕਾਫ਼ੀ ਸਮੇਂ ਤੋਂ ਠੇਕੇਦਾਰੀ ਸ਼ਿਸ਼ਟਮ ਵਿਚ ਕੰਮ ਕਰਦੇ ਸਫਾਈ ਸੇਵਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਦਿਆਂ ਅਤੇ ਆਪਣੇ ਕਾਰਜ਼ਕਾਲ ਦੇ ਦਫ਼ਤਰੀ ਕੰਮ ਦਾ ਅੰਗਾਜ਼ ਨਗਰ ਕੌਸਲ ਪਾਤੜਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਦੀ ਅਗਵਾਈ ’ਚ ਕੌਸਲਰਾਂ ਦੀ ਨਵੀ ਟੀਮ ਵਲੋਂ ਨਗਰ ਕੌਸਲ ਪਾਤੜਾਂ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਅਤੇ ਸੀਵਰਾਂ ਮੈਨਾਂ ਨੂੰ ਪੱਕਿਆ ਕਰਨ ਦਾ ਮਤਾ ਪਾ ਕੇ ਕੀਤਾ ਗਿਆ ਇਸ ਦੀ ਖੁਸ਼ੀ ਵਿਚ ਇਨ੍ਹਾਂ ਕਰਮਚਾਰੀਆਂ ਵਲੋਂ ਪ੍ਰਧਾਨ ਸਮੇਤ ਸਾਰੇ ਕੌਸਲਰਾਂ ਤੇ ਕਰਾਜ਼ਸਾਧਕ ਅਫਸਰ ਦੇ ਹਾਰ ਪਾਏ ਗਏ ਅਤੇ ਲੱਡੂ ਵੰਡ ਕੇ ਇਸ ਖੁਸ਼ੀ ਦਾ ਇਜਹਾਰ ਕੀਤਾ ਗਿਆ।
ਅ
ਅੰਮ੍ਰਿਤਪਾਲ ਸਿੰਘ ਕਾਲੇਕਾ ਪ੍ਰਧਾਨ ਨਗਰ ਕੌਂਸਲ ਅਤੇ ਕੌਂਸਲਰ ਅਤੇ ਉਨ੍ਹਾਂ ਨਾਲ ਪੱਕੇ ਕੀਤੇ ਜਾਣ ਵਾਲੇ ਕਰਮਚਾਰੀ। ਤਸਵੀਰ : ਜਗਦੀਸ਼ ਸਿੰਘ ਕੰਬੋਜ
23-09-2026
ਪਾਤੜਾਂ, 22 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਨਗਰ ਕੌਸਲ ਪਾਤੜਾਂ ਵਿਚ ਕਾਫ਼ੀ ਸਮੇਂ ਤੋਂ ਠੇਕੇਦਾਰੀ ਸ਼ਿਸ਼ਟਮ ਵਿਚ ਕੰਮ ਕਰਦੇ ਸਫਾਈ ਸੇਵਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਦਿਆਂ ਅਤੇ ਆਪਣੇ ਕਾਰਜ਼ਕਾਲ ਦੇ ਦਫ਼ਤਰੀ ਕੰਮ ਦਾ ਅੰਗਾਜ਼ ਨਗਰ ਕੌਸਲ ਪਾਤੜਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਦੀ ਅਗਵਾਈ ’ਚ ਕੌਸਲਰਾਂ ਦੀ ਨਵੀ ਟੀਮ ਵਲੋਂ ਨਗਰ ਕੌਸਲ ਪਾਤੜਾਂ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਅਤੇ ਸੀਵਰਾਂ ਮੈਨਾਂ ਨੂੰ ਪੱਕਿਆ ਕਰਨ ਦਾ ਮਤਾ ਪਾ ਕੇ ਕੀਤਾ ਗਿਆ ਇਸ ਦੀ ਖੁਸ਼ੀ ਵਿਚ ਇਨ੍ਹਾਂ ਕਰਮਚਾਰੀਆਂ ਵਲੋਂ ਪ੍ਰਧਾਨ ਸਮੇਤ ਸਾਰੇ ਕੌਸਲਰਾਂ ਤੇ ਕਰਾਜ਼ਸਾਧਕ ਅਫਸਰ ਦੇ ਹਾਰ ਪਾਏ ਗਏ ਅਤੇ ਲੱਡੂ ਵੰਡ ਕੇ ਇਸ ਖੁਸ਼ੀ ਦਾ ਇਜਹਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਕੱਚੇ ਕਰਮਚਾਰੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਪੱਕੇ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵ ਹੋਰ ਹਜਾਰਾਂ ਹੀ ਨੌਜਵਾਨ ਲੜਕੇ ਲੜਕੀਆਂ ਨੂੰ ਬਿਨ੍ਹਾਂ ਕਿਸੇ ਪੈਸੇ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਇਸ ਤਰ੍ਹਾਂ ਹੀ ਪਿਛਲੀਆਂ ਸਰਕਾਰਾਂ ਵਲੋਂ ਠੇਕੇਦਾਰੀ ਸ਼ਿਸ਼ਟਮ ਦੇ ਅਧੀਨ ਹੀ ਸਫ਼ਾਈ ਸੇਵਕਾਂ ਤੇ ਸਵਿਰ ਮੈਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ ਆਪ ਸਰਕਾਰ ਵਲੋਂ ਕੀਤੇ ਗਏ ਫੈਸਲੇ ਨੂੰ ਲਾਗੂ ਕਰਦਿਆਂ ਨਗਰ ਕੌਸਲ ਦੀ ਨਵੀ ਚੁਣੀ ਗਈ ਟੀਮ ਨੇ ਸਭ ਤੋਂ ਪਹਿਲਾਂ 58 ਸਫਾਈ ਸੇਵਕਾਂ ਅਤੇ 14 ਸੀਵਰ ਮੈਨਾਂ ਨੂੰ ਪੱਕਿਆਂ ਦਾ ਮਤਾ ਪਾਇਆ ਹੈ ਅਤੇ ਇਸ ਤੋਂ ਮਗਰੋਂ ਸ਼ਹਿਰ ਦੇ ਵਿਕਾਸ ਕਾਰਜ਼ਾਂ ਵੱਲ ਜਿੱਥੇ ਪੂਰਾ ਧਿਆਨ ਦਿੱਤਾ ਜਾਵੇਗਾ। ਉੱਥੇ ਹੀ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਕਣ ਲਈ ਚਲਾਈ ਗਈ ਮੁਹਿੰਮ ਨੂੰ ਵੀ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਕੌਸਲਰ ਕਾਰਜ਼ਸਾਧਕ ਅਫਸਰ ਬਲਜਿੰਦਰ ਸਿੰਘ, ਕੁਲਦੀਪ ਸਿੰਘ ਥਿੰਦ, ਕੌਸਲਰ ਸੀਨੀਅਰ ਮੀਤ ਪ੍ਰਧਾਨ ਪ੍ਰੀਤੀ ਜੈਨ, ਮੀਤ ਪ੍ਰਧਾਨ ਰੇਣੂ ਵਧਵਾ, ਕੌਸਲਰ ਮਨਵੀਰ ਸਿੰਘ ਮੰਨਾਂ, ਕੰਵਲ ਵਧਵਾ, ਕੌਂਸਲਰ ਕਰਮ ਸਿੰਘ, ਕਰਿਸ਼ਨ ਕੁਮਾਰ, ਗੁਰਮੀਤ ਅਰੋੜਾ, ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਤੇ ਅਜੇਪਾਲ ਸਿੰਘ ਕਾਲੇਕਾ ਆਦਿ ਮੌਜੂਦ ਸਨ।