23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਿਸਾਨਾਂ ਨੂੰ ਨਾ ਖਾਦ ਮਿਲਦੀ ਹੈ, ਨਾ ਮੰਡੀ ’ਚ ਫ਼ਸਲਾਂ ਦਾ ਮੁੱਲ ਬੀਜਣ ਵੇਲੇ ਖਾਦ ਨਹੀਂ, ਵੇਚਣ ਵੇਲੇ ਮੁੱਲ ਨਹੀਂ

ਰਾਜਪੁਰਾ, 22 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ ਅੰਨਦਾਤੇ ਦੀ ਦਿਨੋਂ ਦਿਨ ਵਿਗੜਦੀ ਜਾ ਰਹੀ ਹਾਲਤ ਚਿੰਤਾ ਦਾ ਵਿਸ਼ਾ ਹੈ। ਕਿਸਾਨ ਆਪਣੀਆਂ ਬੁਨਿਆਦੀ ਮੰਗਾਂ ਤੇ ਲੋੜਾਂ ਕਾਰਨ ਸੜਕਾਂ ’ਤੇ ਰੁਲਨ ਲਈ ਮਜਬੂਰ ਹੈ।

ਅਨਾਜ ਮੰਡੀ ਰਾਜਪੁਰਾ ਵਿਖੇ ਕਿਸਾਨ ਆਗੂ ਜਗਦੀਪ ਸਿੰਘ ਅਲੂਣਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਰਣਜੀਤ ਸਿੰਘ 23-09-2026
ਰਾਜਪੁਰਾ, 22 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ ਅੰਨਦਾਤੇ ਦੀ ਦਿਨੋਂ ਦਿਨ ਵਿਗੜਦੀ ਜਾ ਰਹੀ ਹਾਲਤ ਚਿੰਤਾ ਦਾ ਵਿਸ਼ਾ ਹੈ। ਕਿਸਾਨ ਆਪਣੀਆਂ ਬੁਨਿਆਦੀ ਮੰਗਾਂ ਤੇ ਲੋੜਾਂ ਕਾਰਨ ਸੜਕਾਂ ’ਤੇ ਰੁਲਨ ਲਈ ਮਜਬੂਰ ਹੈ। ਫ਼ਸਲਾਂ ਦੀ ਬਿਜਾਈ ਤੋਂ ਲੈ ਕੇ ਮੰਡੀਆਂ ਵਿਚ ਵੇਚਣ ਤੱਕ ਕਿਸਾਨਾਂ ਨੂੰ ਹਰ ਕਦਮ ’ਤੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਵੇਲੇ ਆਲੂਆਂ ਦੀ ਫ਼ਸਲ ਬੀਜਣ ਦਾ ਸੀਜ਼ਨ ਸਿਰ ’ਤੇ ਹੈ ਪਰ ਕਿਸਾਨਾਂ ਨੂੰ ਆਲੂ ਦੀ ਫ਼ਸਲ ਬੀਜਣ ਲਈ ਡੀ.ਏ.ਪੀ. ਖਾਦ ਦੀ ਕਿੱਲਤ ਆ ਰਹੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਖਾਦ ਦੀ ਘਾਟ ਦਾ ਫ਼ਾਇਦਾ ਚੁੱਕਦਿਆਂ ਕੁੱਝ ਦੁਕਾਨਦਾਰ ਅਤੇ ਡੀਲਰ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਖਾਦ ਵਿਕਰੇਤਾ ਕਿਸਾਨਾਂ ਨੂੰ ਖਾਦ ਦੇ ਥੈਲੇ ਦੇ ਨਾਲ ਹੋਰ ਸਮਾਨ ਟੈਗ ਕਰਕੇ ਦਿੰਦੇ ਹਨ। ਇਸ ਨਾਲ ਕਿਸਾਨ ’ਤੇ ਵਾਧੂ ਬੋਝ ਪੈਂਦਾ ਹੈ। ਕਿਸਾਨ ਨੂੰ ਕਈ ਵਾਰ ਉਹ ਸਮਾਨ ਵੀ ਖਾਦ ਵਿਕਰੇਤਾ ਖਾਦ ਦੇ ਥੈਲੇ ਦੇ ਨਾਲ ਟੈਗਿਗ ਕਰਕੇ ਦਿੰਦੇ ਹਨ ਜਿਸ ਦੀ ਕਿਸਾਨ ਨੂੰ ਲੋੜ ਨਹੀਂ ਹੁੰਦੀ ਹੈ ਤੇ ਕਿਸਾਨ ਦੀ ਦੋਹਰੀ ਲੁੱਟ ਹੋ ਰਹੀ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਤੱਕ ਮੰਡੀਆਂ ਵਿਚ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ ਹੈ। ਸਰਕਾਰੀ ਖ਼ਰੀਦ ਨਾ ਹੋਣ ਕਾਰਨ ਆੜ੍ਹਤੀ ਮਨਮਰਜ਼ੀ ਦੇ ਭਾਅ ਲਾ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਕਈ ਵਾਰ ਆੜ੍ਹਤੀ ਦੋ ਸੋ ਤਿੰਨ ਸੌ ਰੁਪਏ ਦਾ ਕੱਟ ਵੀ ਲਾ ਦਿੰਦੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਬੀਤੇ ਸਾਲ ਝੋਨੇ ਦੀ ਫ਼ਸਲ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਦਸ ਦਿਨ ਲੇਟ ਲੱਗੀ ਸੀ ਪਰ ਸਰਕਾਰੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਭਾਵੇਂ ਝੋਨੇ ਦੀ ਫ਼ਸਲ ਲਾਉਣ ਲਈ 1 ਸਤੰਬਰ ਦਾ ਸਮਾਂ ਤਹਿ ਸੀ ਪਰ 21 ਸਤੰਬਰ ਹੋ ਜਾਣ ਤੋਂ ਬਾਅਦ ਵੀ ਸਰਕਾਰੀ ਖ਼ਰੀਦ ਦਾ ਹਾਲੇ ਤੱਕ ਨਾਮੋ-ਨਿਸ਼ਾਨ ਨਹੀਂ ਹੈ। ਇਸ ਲਈ ਖਾਦ ਦੀ ਘਾਟ ਅਤੇ ਬਲੈਕ ਮਾਰਕੀਟਿੰਗ ਤੋਂ ਪ੍ਰੇਸ਼ਾਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਤੋਂ ਲੈ ਕੇ ਡੀਪੂਆਂ ਤੱਕ ਕਿਸਾਨਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ। ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਐਸ.ਡੀ.ਐਮ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਖਾਦ ਵਿਕਰੇਤਾ ਨਾਲ ਇਸ ਸੰਬੰਧੀ ਗੱਲ ਕਰਨਗੇ। ਇਸ ਮੌਕੇ ਮੰਡੀ ਵਿਚ ਜਗਦੀਪ ਸਿੰਘ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਸੀਲ, ਜਸਵੀਰ ਸਿੰਘ ਚੰਦੂਆਂ, ਅਮਨਦੀਪ ਸਿੰਘ ਬਿੱਲਾ, ਨਰਵੀਰ ਸਿੰਘ ਸੁਰਲ, ਸਵਰਨ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਝਿੰਜਰ ਨੇ ਗੁੱਗਾ ਮਾੜੀ ਛਿੰਝ ’ਚ ਕੀਤੀ ਸ਼ਿਰਕਤ, ਪਹਿਲਵਾਨਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਤਾ ਗੁਜਰੀ ਸਕੂਲ ਦੀ ਸ਼ਾਨਦਾਰ ਜਿੱਤ ਅੰਡਰ-17 ਲੜਕੀਆਂ ਦੀ ਵਾਲੀਬਾਲ ਟੀਮ ਨੇ ਬਲਾਕ ਭੁਨਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।