18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜੇਲ੍ਹ ’ਚੋਂ ਬਾਹਰ ਨਿਕਲਦਿਆਂ ਹੀ ਅਮਨਦੀਪ ਸਿੰਘ ਘੱਗਾ ਨੇ ਸ਼ੁਤਰਾਣਾ ਤੋਂ ‘ਆਪ’ ਟਿਕਟ ’ਤੇ ਦਾਅਵਾ ਜਤਾਇਆ

ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਆਮ ਆਦਮੀ ਪਾਰਟੀ ਦੇ ਸਮਰਥਕ ਰਹੇ ਸਮਾਜ ਸੇਵੀ ਅਮਨਦੀਪ ਸਿੰਘ ਘੱਗਾ ਨੇ ਇਰਾਦਾ ਕਤਲ ਕੇਸ ਵਿਚ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਹਲਕਾ ਸ਼ੁਤਰਾਣਾ ਤੋਂ ਪਾਰਟੀ ਦੀ ਟਿਕਟ ’ਤੇ ਦਾਅਵਾ ਜਤਾ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਨਦੀਪ ਸਿੰਘ ਘੱਗਾ, ਉਸਦੇ ਸਾਥੀ ਤੇ ਵਕੀਲ ਪ੍ਰੀਤ ਮਹਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਜੱਸ ਮੀਤ ਪ੍ਰਧਾਨ ਨਗਰ ਪੰਚਾਇਤ ਘੱਗਾ, ਗੁਰਵਿੰਦਰ ਸਿੰਘ ਗੁਰੀ ਐਮ.

ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਮਨਦੀਪ ਸਿੰਘ ਘੱਗਾ ਤੇ ਸਾਥੀ। ਤਸਵੀਰ : ਪ੍ਰਭਨੂਰ ਸਿੰਘ 18-09-2026
ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਆਮ ਆਦਮੀ ਪਾਰਟੀ ਦੇ ਸਮਰਥਕ ਰਹੇ ਸਮਾਜ ਸੇਵੀ ਅਮਨਦੀਪ ਸਿੰਘ ਘੱਗਾ ਨੇ ਇਰਾਦਾ ਕਤਲ ਕੇਸ ਵਿਚ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਹਲਕਾ ਸ਼ੁਤਰਾਣਾ ਤੋਂ ਪਾਰਟੀ ਦੀ ਟਿਕਟ ’ਤੇ ਦਾਅਵਾ ਜਤਾ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਨਦੀਪ ਸਿੰਘ ਘੱਗਾ, ਉਸਦੇ ਸਾਥੀ ਤੇ ਵਕੀਲ ਪ੍ਰੀਤ ਮਹਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਜੱਸ ਮੀਤ ਪ੍ਰਧਾਨ ਨਗਰ ਪੰਚਾਇਤ ਘੱਗਾ, ਗੁਰਵਿੰਦਰ ਸਿੰਘ ਗੁਰੀ ਐਮ. ਸੀ. ਘੱਗਾ ਤੇ ਹੋਰਨਾਂ ਨੇ ਕਿਹਾ ਕਿ 2012 ਤੋਂ ਉਹ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਤੇ ਹਲਕੇ ਦੇ ਉਮੀਦਵਾਰ ਨੂੰ ਲੋਕ ਜਿਤਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਸ਼ੁਤਰਾਣਾ ਵਿਚ ਬਾਜ਼ੀਗਰ ਭਾਈਚਾਰੇ ਦੀ ਤਕਰੀਬਨ 25 ਹਜ਼ਾਰ ਵੋਟ ਹੈ ਤੇ ਪੰਜਾਬ ਵਿਚ 27 ਲੱਖ ਦੇ ਕਰੀਬ ਵੋਟਾਂ ਭਾਈਚਾਰੇ ਦੀਆਂ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਸਾਡੀਆਂ ਪੰਜਾਬ ਵਿਚ ਚਾਰ ਟਿਕਟਾਂ ਬਣਦੀਆਂ ਹਨ ਪਰ ਅਸੀਂ ਪਾਰਟੀ ਹਾਈਕਮਾਂਡ ਤੋਂ ਇਹੀ ਮੰਗ ਕਰਾਂਗੇ ਕਿ ਸ਼ੁਤਰਾਣਾ ਹਲਕੇ ਦੀ ਟਿਕਟ ਸਾਡੀ ਝੋਲੀ ਪਾਈ ਜਾਵੇ। ਉਸਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸਿਮਰਨਜੀਤ ਸਿੰਘ (ਨਾਮ ਬਦਲਿਆ ਹੋਇਆ) ਅਸਲ ਵਿਚ ਇਕ ਐਨ.ਆਰ . ਆਈ. ਹੈ ਜਿਸਦੀ ਸ਼ਿਕਾਇਤ ਤੋਂ ਬਾਅਦ ਨਾ ਤਾਂ ਕੋਈ ਮੈਡੀਕਲ ਕਰਵਾਇਆ ਗਿਆ ਤੇ ਨਾ ਹੀ ਪੂਰੇ ਨਿਯਮਾਂ ਮੁਤਾਬਕ ਜਾਂਚ ਹੋਈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਅਮਨਦੀਪ ਸਿੰਘ ਘੱਗਾ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਕਿਉਂਕਿ ਉਹ ਸ਼ੁਤਰਾਣਾ ਹਲਕੇ ਵਿਚ ਲੋੜਵੰਦਾਂ ਦੀ ਮਦਦ ਕਰ ਰਿਹਾ ਸੀ ਤੇ ਆਪਣੀ ਐਨ.ਜੀ.ਓ. ਰਾਹੀਂ ਲੋਕਾਂ ਨੂੰ ਆਪਣੇ ਬੱਚੇ ਪੜ੍ਹਾਉਣ ਵਾਸਤੇ ਪ੍ਰੇਰਿਤ ਕਰ ਰਿਹਾ ਸੀ। ਇਕ ਸਵਾਲ ਦੇ ਜਵਾਬ ਵਿਚ ਜਸਵੰਤ ਸਿੰਘ ਜੱਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪਾਰਟੀ ਪੜ੍ਹੇ ਲਿਖੇ ਉਮੀਦਵਾਰ ’ਤੇ ਭਰੋਸਾ ਪ੍ਰਗਟ ਕਰੇਗੀ ਤੇ ਅਮਨਦੀਪ ਘੱਗਾ ਨੂੰ ਹੀ ਉਮੀਦਵਾਰ ਬਣਾਏਗੀ। ਅਕਾਲੀ ਦਲ ਤੋਂ ‘ਆਪ’ ਵਿਚ ਸ਼ਾਮਲ ਹੋਏ ਸਾਬਕਾ ਮਹਿਲਾ ਵਿਧਾਇਕ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਤਾਂ ਹਲਕੇ ਤੋਂ ਬਾਹਰਲੇ ਦਾਅਵੇਦਾਰ ਹਨ ਜਦੋਂ ਕਿ ਅਸੀਂ ਤਾਂ ਹਲਕੇ ਦੇ ਜੰਮਪਾਲ ਹਾਂ। ਇਸੇ ਤਰੀਕੇ ਉਨ੍ਹਾਂ ਕਾਂਗਰਸ ਦੇ ਉਮੀਦਵਾਰਾਂ ਨੂੰ ਵੀ ਆਪਸ ਵਿਚ ਲੜਦੇ ਹੋਏ ਆਗੂ ਕਰਾਰ ਦਿੱਤਾ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਅਮਨਦੀਪ ਘੱਗਾ ਦੇ ਸਮਰਥਕ ਮੌਜੂਦ ਸਨ।
ਪਿਛਲੀ ਖ਼ਬਰ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਨਾਭਾ ਕਬੱਡੀ ਕੱਪ 24 ਤੇ 25 ਅਕਤੂਬਰ ਨੂੰ- ਜੱਸੀ ਸੋਹੀਆਂ ਵਾਲਾ ਕਬੱਡੀ ਦੀਆਂ 8 ਅਕੈਡਮੀਆ... ਅਗਲੀ ਖ਼ਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕਰੇਗਾ- ਬਾਲ ਕ੍ਰਿਸ਼ਨ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।