18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਖ਼ੂਨਦਾਨ ਕੈਂਪ ਲਗਾਇਆ

ਸਨੌਰ, 17 ਸਤੰਬਰ (ਸੋਖਲ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਭਾਰਤੀ ਜਨਤਾ ਪਾਰਟੀ ਵਲੋਂ ‘ਸੇਵਾ ਸੰਕਲਪ ਅਭਿਆਨ’ ਤਹਿਤ ਮਨਾਉਣ ਲਈ ਵਿਧਾਨ ਸਭਾ ਹਲਕਾ ਸਨੌਰ ਵਿਚ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਮੰਦਰ ਠਾਕੁਰ ਦੁਆਰਾ, ਨੇੜੇ ਗੁੱਗਾ ਮਾੜੀ ਮੰਦਰ, ਸਨੌਰ ਵਿਖੇ ਆਯੋਜਿਤ ਕੀਤਾ ਗਿਆ।

ਅਜੀਤ ਡੈਸਕ 18-09-2026
ਸਨੌਰ, 17 ਸਤੰਬਰ (ਸੋਖਲ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਭਾਰਤੀ ਜਨਤਾ ਪਾਰਟੀ ਵਲੋਂ ‘ਸੇਵਾ ਸੰਕਲਪ ਅਭਿਆਨ’ ਤਹਿਤ ਮਨਾਉਣ ਲਈ ਵਿਧਾਨ ਸਭਾ ਹਲਕਾ ਸਨੌਰ ਵਿਚ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਮੰਦਰ ਠਾਕੁਰ ਦੁਆਰਾ, ਨੇੜੇ ਗੁੱਗਾ ਮਾੜੀ ਮੰਦਰ, ਸਨੌਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੋਕ ਸੇਵਾ ਨੂੰ ਸਮਰਪਿਤ ਕਰਦਿਆਂ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜਸਪਾਲ ਸਿੰਘ ਗੰਗਰੋਲੀ ਪ੍ਰਧਾਨ ਬੀਜੇਪੀ ਪਟਿਆਲਾ ਉੱਤਰੀ, ਇਕਬਾਲ ਸਿੰਘ ਕੰਬੋਜ ਪ੍ਰਧਾਨ, ਬਾਰ ਐਸੋਸੀਏਸ਼ਨ ਰਾਜਪੁਰਾ,ਹਰਜੋਤ ਸਿੰਘ ਯੁਵਾ ਮੋਰਚਾ , ਅੰਕੁਰ ਸਿੰਗਲਾ, ਰਾਜਵੀਰ ਸਿੰਘ ਚਪੜ, ਮਨਜੋਤ ਸਿੰਘ ਸਨੌਰ, ਜਰਨੈਲ ਸਿੰਘ ਪ੍ਰਧਾਨ, ਯੁਵਾ ਮੋਰਚਾ ਪਟਿਆਲਾ, ਗੁਰਮੀਤ ਸਿੰਘ ਹਡਾਣਾ, ਜਗਦੇਵ ਸਿੰਘ ਹਡਾਣਾ, ਹੰਸ ਰਾਜ ਚਿੜਵੀ, ਮੰਗਾ ਰਾਮ ਮਸੀਗਣ, ਜਸ ਵਾਲਿਆਂ,ਡਾਕਟਰ ਸ਼ੰਕਰ ਦਾਸ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਕਰੁਣ ਕੌੜਾ ਵਲੋਂ ਹਵਨ ਅਗਲੀ ਖ਼ਬਰ ਸੀਵਰੇਜ ਦੀ ਨਿਕਾਸੀ ’ਚ ਰੁਕਾਵਟ ਦੀ ਸ਼ਿਕਾਇਤ ’ਤੇ ਸਨੌਰ ਨਗਰ ਕੌਂਸਲ ਪਹੁੰਚੀ ਵਿਜੀਲੈਂਸ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।