17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਜਪਾ ਵਲੋਂ ‘ਪੰਜਾਬ ਬਚਾਓ ਯਾਤਰਾ’ 18 ਨੂੰ

ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਭਾਜਪਾ ਵਲੋ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ’ਚ ਨਸ਼ਿਆਂ ਖ਼ਿਲਾਫ਼ 12 ਦਿਨਾਂ ਦੀ ‘ਪੰਜਾਬ ਬਚਾਓ ਯਾਤਰਾ’ ਪਠਾਨਕੋਟ ਤੋਂ 18 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਸੀਨੀਅਰ ਆਗੂ ਅਮਿਤ ਸ਼ਾਹ 30 ਸਤੰਬਰ ਨੂੰ ਜਲੰਧਰ ਵਿਖੇ ਇਕ ਵੱਡੀ ਰੈਲੀ ਕਰਕੇ ਉਪਰੰਤ ਸਮਾਪਤ ਕਰਨਗੇ। ਇਸ ਸੰਬੰਧੀ ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਅਤੇ ਗੁਰਤੇਜ ਸਿੰਘ ਢਿੱਲੋਂ ਨੇ ਹਲਕਾ ਦਿਹਾਤੀ ਪਟਿਆਲਾ ਦਾ ਦੌਰਾ ਕਰਦਿਆ ਨਾਭਾ ਦੇ ਰੋਹਟੀ ਪੁਲ ਵਿਖੇ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ।

ਅਜੀਤ ਡੈਸਕ 17-09-2026
ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਭਾਜਪਾ ਵਲੋ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ’ਚ ਨਸ਼ਿਆਂ ਖ਼ਿਲਾਫ਼ 12 ਦਿਨਾਂ ਦੀ ‘ਪੰਜਾਬ ਬਚਾਓ ਯਾਤਰਾ’ ਪਠਾਨਕੋਟ ਤੋਂ 18 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਸੀਨੀਅਰ ਆਗੂ ਅਮਿਤ ਸ਼ਾਹ 30 ਸਤੰਬਰ ਨੂੰ ਜਲੰਧਰ ਵਿਖੇ ਇਕ ਵੱਡੀ ਰੈਲੀ ਕਰਕੇ ਉਪਰੰਤ ਸਮਾਪਤ ਕਰਨਗੇ। ਇਸ ਸੰਬੰਧੀ ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਅਤੇ ਗੁਰਤੇਜ ਸਿੰਘ ਢਿੱਲੋਂ ਨੇ ਹਲਕਾ ਦਿਹਾਤੀ ਪਟਿਆਲਾ ਦਾ ਦੌਰਾ ਕਰਦਿਆ ਨਾਭਾ ਦੇ ਰੋਹਟੀ ਪੁਲ ਵਿਖੇ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ। ਉਨ੍ਹਾਂ ਕਿਹਾ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਬੁਰੀ ਤਰ੍ਹਾਂ ਨਾਕਾਮ ਹਰੀ ਹੈ ਜਦਕਿ ਪੰਜਾਬ ਵਿਚ ਚਿੱਟੇ ਨਾਲ ਹਰ ਰੋਜ਼ ਮੌਤਾਂ ਹੋ ਰਹੀਆ ਹਨ, ਉਲਟਾ ਨਸ਼ੇ ਨੂੰ ਲੈ ਕੇ ਇਨ੍ਹਾਂ ਦੇ ਲੀਡਰਾ ਤੇ ਮੰਤਰੀਆਂ ਤੋਂ ਸਵਾਲ ਪੁੱਛਣ ਵਾਲੇ ਲੋਕਾਂ ਉੱਪਰ ਥਰਡ ਡਿਗਰੀ ਤਸ਼ੱਦਤ ਕੀਤਾ ਜਾਦਾ ਹੈ ਅਤੇ ਝੂਠੇ ਮਾਮਲੇ ਦਰਜ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਭਾਜਪਾ ਦਾ ਸੰਕਲਪ ਹੈ। ਗੁਰਤੇਜ ਸਿੰਘ ਢਿੱਲੋ ਨੇ ਕਿਹਾ ਇਹ ਯਾਤਰਾ 28 ਸਤੰਬਰ ਨੂੰ ਹਲਕਾ ਦਿਹਾਤੀ ਪਟਿਆਲਾ ਪਹੁੰਚੇਗੀ, ਜਿਸ ਦਾ ਹਲਕਾ ਨਾਭਾ ਦੇ ਰੋਹਟੀ ਪੁਲ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਸਤਵੀਰ ਸਿੰਘ ਖੱਟੜਾ, ਰਮਨਦੀਪ ਸਿੰਘ ਭੀਲੋਵਾਲ, ਸੁਖਚੈਨ ਸਿੰਘ ਇਛੇਵਾਲ, ਗੌਰਵ ਸ਼ਰਮਾ, ਜਸਵੀਰ ਸਿੰਘ ਦੁਲੱਦੀ, ਗੁਲਾਬ ਸਿੰਘ ਦੁਲੱਦੀ, ਕੁਲਵਿੰਦਰ ਸਿੰਘ ਮਟੋਰੜਾ, ਬਿਕਰਮ ਸਿੰਘ ਭੀਲੋਵਾਲ, ਬਿੱਕਰ ਸਿੰਘ ਮਟੋਰੜਾ, ਡਿੰਪੀ ਰੋਹਟਾ, ਦੀਪਾ ਘਮਰੋਦਾ, ਕੁੱਕੂ ਘਮਰੋਦਾ, ਸਨੀ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਸਨੌਰ ਫਿਰਨੀ ਦੇ ਸੀਵਰੇਜ ਮਾਮਲੇ ’ਚ ਲੋਕਲ ਬਾਡੀ ਵਿਭਾਗ ਵਲੋਂ ਇਨਕੁਆਰੀ ਦੇ ਹੁਕਮ ਅਗਲੀ ਖ਼ਬਰ ਪਿੰਡ ਡੰਡੋਆ ਦੀ ਸਮੁੱਚੀ ਪੰਚਾਇਤ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।