17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕੋਆਪ੍ਰੇਟਿਵ ਸੁਸਾਇਟੀ ਬੋਲੜ ਕਲਾਂ ਦੀ ਚੋਣ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ ਸਰਕਾਰ- ਗੌਰਵ ਸੰਧੂ

ਸਨੌਰ, 16 ਸਤੰਬਰ (ਮੋਹਣ ਸਿੰਘ ਭੱਟੀ)- ਦੀ ਐਗਰੀਕਲਚਰਲ ਸਰਵਿਸ ਕੋ-ਆਪਰੇਟਿਵ ਸੁਸਾਇਟੀ ਬੋਲੜ ਕਲਾਂ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਲਕਾ ਸਨੌਰ ਦੀ ਸਿਆਸਤ ਵਿਚ ਭਾਰੀ ਗਰਮਾ-ਗਰਮੀ ਪੈਦਾ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਥਾਨਕ ਹਲਕਾ ਇੰਚਾਰਜ ਵਲੋਂ 15 ਸਤੰਬਰ ਨੂੰ ਹੋਣ ਵਾਲੀ ਸੁਸਾਇਟੀ ਦੀ ਚੋਣ ਨੂੰ ਐਨ ਮੌਕੇ ’ਤੇ ਮੁਲਤਵੀ ਕਰਵਾਏ ਜਾਣ ਖ਼ਿਲਾਫ਼ ਪਿੰਡ ਵਾਸੀਆਂ ਅਤੇ ਸੁਸਾਇਟੀ ਮੈਂਬਰਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 17-09-2026
ਸਨੌਰ, 16 ਸਤੰਬਰ (ਮੋਹਣ ਸਿੰਘ ਭੱਟੀ)- ਦੀ ਐਗਰੀਕਲਚਰਲ ਸਰਵਿਸ ਕੋ-ਆਪਰੇਟਿਵ ਸੁਸਾਇਟੀ ਬੋਲੜ ਕਲਾਂ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਲਕਾ ਸਨੌਰ ਦੀ ਸਿਆਸਤ ਵਿਚ ਭਾਰੀ ਗਰਮਾ-ਗਰਮੀ ਪੈਦਾ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਥਾਨਕ ਹਲਕਾ ਇੰਚਾਰਜ ਵਲੋਂ 15 ਸਤੰਬਰ ਨੂੰ ਹੋਣ ਵਾਲੀ ਸੁਸਾਇਟੀ ਦੀ ਚੋਣ ਨੂੰ ਐਨ ਮੌਕੇ ’ਤੇ ਮੁਲਤਵੀ ਕਰਵਾਏ ਜਾਣ ਖ਼ਿਲਾਫ਼ ਪਿੰਡ ਵਾਸੀਆਂ ਅਤੇ ਸੁਸਾਇਟੀ ਮੈਂਬਰਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸੂਬਾ ਉਪ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਪਿੰਡ ਬੋਲੜ ਕਲਾਂ ਦੇ ਸਰਪੰਚ ਰਣਦੀਪ ਸਿੰਘ, ਪ੍ਰਧਾਨਗੀ ਦੇ ਉਮੀਦਵਾਰ ਕਰਮਜੀਤ ਸਿੰਘ, ਬਾਬਾ ਨਿਰੰਜਨ ਸਿੰਘ ਅਤੇ ਸੁਸਾਇਟੀ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਹਡਾਣਾ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਸੰਧੂ ਨੇ ਸਿੱਧਾ ਸਵਾਲ ਦਾਗ਼ਿਆ ਕਿ ਆਖ਼ਰ ‘ਆਪ’ ਸਰਕਾਰ ਤੇ ਹਲਕਾ ਇੰਚਾਰਜ ਰਣਜੋਧ ਹਡਾਣਾ ਕੋ-ਆਪਰੇਟਿਵ ਸੁਸਾਇਟੀ ਬੋਲੜ ਕਲਾਂ ਦੀ ਨਿਰਪੱਖ ਚੋਣ ਕਰਵਾਉਣ ਤੋਂ ਕਿਉਂ ਡਰ ਰਹੇ ਹਨ? ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦਾ ਸਮੁੱਚਾ ਭਾਈਚਾਰਾ, ਆਮ ਲੋਕ ਤੇ ਸੁਸਾਇਟੀ ਦੇ ਬਹੁ-ਗਿਣਤੀ ਚੁਣੇ ਹੋਏ ਮੈਂਬਰ ਇਹ ਚਾਹੁੰਦੇ ਹਨ ਕਿ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਪੂਰੀ ਤਰ੍ਹਾਂ ਨਿਰਪੱਖ ਤੇ ਲੋਕਤਾਂਤਰਿਕ ਤਰੀਕੇ ਨਾਲ ਵੋਟਾਂ ਪਵਾ ਕੇ ਕੀਤੀ ਜਾਵੇ। ਪ੍ਰੰਤੂ ਆਪਣੀ ਹਾਰ ਸਾਫ਼ ਦੇਖ ਕੇ ਹਲਕਾ ਇੰਚਾਰਜ ਨੇ ਪ੍ਰਸ਼ਾਸਨਿਕ ਦੁਰਵਰਤੋਂ ਕਰਦਿਆਂ 15 ਸਤੰਬਰ ਦੀ ਚੋਣ ਅੱਗੇ ਪੁਆ ਦਿੱਤੀ। ਗੌਰਵ ਸੰਧੂ ਤੇ ਪਿੰਡ ਦੇ ਸਰਪੰਚ ਰਣਦੀਪ ਸਿੰਘ ਨੇ ਕਥਿਤ ਤੋਰ ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਹਲਕਾ ਇੰਚਾਰਜ ਵਲੋਂ ਸੁਸਾਇਟੀ ਮੈਂਬਰਾਂ `ਤੇ ਸਰਕਾਰੀ ਤੰਤਰ ਰਾਹੀਂ ਨਾਜਾਇਜ਼ ਦਬਾਅ ਪਾਇਆ ਜਾ ਰਿਹਾ ਹੈ ਅਤੇ ਆਪਣੇ ਕਿਸੇ ਖ਼ਾਸ ਚਹੇਤੇ ਨੂੰ ਧੱਕੇ ਨਾਲ ਪ੍ਰਧਾਨ ਦੀ ਕੁਰਸੀ ’ਤੇ ਬਿਠਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਰਪੰਚ ਸਾਹਿਬ ਨੂੰ ਕੋਠੀ ਬੁਲਾ ਕੇ ਦਬਕਾਉਣ ਤੇ ਦਬਾਅ ਹੇਠ ਲਿਆਉਣ ਦੇ ਯਤਨ ਕੀਤੇ ਗਏ ਕਿ ਸਰਕਾਰ ਦੇ ਪਸੰਦੀਦਾ ਵਿਅਕਤੀ ਦਾ ਸਮਰਥਨ ਕੀਤਾ ਜਾਵੇ, ਪਰ ਪਿੰਡ ਦੇ ਨੁਮਾਇੰਦੇ ਕਿਸੇ ਵੀ ਧਮਕੀ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਹਲਕੇ ਦਾ ਸੱਚਮੁੱਚ ਕੋਈ ਵਿਕਾਸ ਕਰਵਾਇਆ ਹੁੰਦਾ ਤਾਂ ਲੋਕ ਖ਼ੁਦ ਸਰਕਾਰ ਪੱਖੀ ਉਮੀਦਵਾਰ ਚੁਣ ਲੈਂਦੇ, ਉਨ੍ਹਾਂ ਨੂੰ ਧੱਕੇਸ਼ਾਹੀ ਦਾ ਸਹਾਰਾ ਨਾ ਲੈਣਾ ਪੈਂਦਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਪਿੰਡ ਵਾਸੀ ਕਿਸੇ ਵੀ ਹਾਲਤ ਵਿੱਚ ਬਾਹਰੋਂ ਥੋਪਿਆ ਗਿਆ ਪ੍ਰਧਾਨ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਬਿਨਾਂ ਕਿਸੇ ਪੱਖਪਾਤ ਜਾਂ ਸਿਆਸੀ ਦਬਾਅ ਦੇ ਕੋ-ਆਪਰੇਟਿਵ ਸੁਸਾਇਟੀ ਦੀ ਚੋਣ ਤੁਰੰਤ ਕਰਵਾਈ ਜਾਵੇ ਤਾਂ ਜੋ ਚੁਣੇ ਹੋਏ ਮੈਂਬਰ ਆਪਣੀ ਮਰਜ਼ੀ ਅਨੁਸਾਰ ਪ੍ਰਧਾਨ ਚੁਣ ਸਕਣ।ਇਸ ਮੌਕੇ ਸਰਪੰਚ ਰਣਦੀਪ ਸਿੰਘ ਬੋਲੜ ਕਲਾਂ, ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਕਰਮਜੀਤ ਸਿੰਘ, ਬਾਬਾ ਨਿਰੰਜਨ ਸਿੰਘ ਅਤੇ ਸੁਸਾਇਟੀ ਦੇ ਚੁਣੇ ਹੋਏ ਮੈਂਬਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਤਹਿਸੀਲ ਕੰਪਲੈਕਸ ਅੱਗੇ ਰੋਸ ਧਰਨਾ ਅਗਲੀ ਖ਼ਬਰ ਘਰ ’ਚ ਵੜ ਕੇ ਤਿੰਨ ਮੋਬਾਈਲ ਚੋਰੀ ਕਰ ਕੇ ਚੋਰ ਹੋਇਆ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।