14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪਟਿਆਲਾ ਜ਼ਿਲ੍ਹੇ ’ਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ

ਪਟਿਆਲਾ, 13 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਖੇਡ ਵਿਭਾਗ ਪਟਿਆਲਾ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਟੈਨਿਸ ਬਾਲ ਕ੍ਰਿਕਟ ਉਮਰ ਵਰਗ 14 ਸਾਲ ਤੋਂ ਉੱਪਰ ਲੜਕੇ-ਮੈਨ ਵਰਗ ਦੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪਟਿਆਲਾ ਸ਼ਹਿਰੀ ਵਿਖੇ ਟੈਨਿਸ ਬਾਲ ਕ੍ਰਿਕਟ ਵਿਚ 10 ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।

ਅਜੀਤ ਡੈਸਕ 14-09-2026
ਪਟਿਆਲਾ, 13 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਖੇਡ ਵਿਭਾਗ ਪਟਿਆਲਾ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਟੈਨਿਸ ਬਾਲ ਕ੍ਰਿਕਟ ਉਮਰ ਵਰਗ 14 ਸਾਲ ਤੋਂ ਉੱਪਰ ਲੜਕੇ-ਮੈਨ ਵਰਗ ਦੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪਟਿਆਲਾ ਸ਼ਹਿਰੀ ਵਿਖੇ ਟੈਨਿਸ ਬਾਲ ਕ੍ਰਿਕਟ ਵਿਚ 10 ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਕ੍ਰਿਕਟ ਕੋਚਿੰਗ ਸੈਂਟਰ, ਜੋ ਕਿ ਪੀ. ਐੱਮ. ਸ੍ਰੀ ਮਲਟੀਪਰਪਜ਼ ਸਕੂਲ ਵਿਖੇ ਚੱਲ ਰਿਹਾ ਹੈ, ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 68 ਦੌੜਾਂ ਦਾ ਟੀਚਾ ਦਿੱਤਾ ਅਤੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮਲਟੀਪਰਪਜ਼ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਪਟਿਆਲਾ ਦਿਹਾਤੀ ਵਿਖੇ ਟੈਨਿਸ ਬਾਲ ਕ੍ਰਿਕਟ ਦੇ ਫਾਈਨਲ ਮੁਕਾਬਲਿਆਂ ਵਿਚ ਪਿੰਡ ਲਚਕਾਣੀ ਦੀ ਟੀਮ ਨੇ ਪਹਿਲਾ ਤੇ ਪਿੰਡ ਸਿੱਧੂਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਸਰਕਾਰੀ ਪੈਪਸੂ ਸਟੇਡੀਅਮ, ਰਾਜਪੁਰਾ ਵਿਖੇ ਟੈਨਿਸ ਬਾਲ ਕ੍ਰਿਕਟ ਵਿਚ ਹੋਲੀ ਏਂਜਲ ਸਕੂਲ ਦੀ ਟੀਮ ਨੇ ਐਨ. ਟੀ. ਸੀ.-1 ਰਾਜਪੁਰਾ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਐਨ.ਟੀ.ਸੀ.-1 ਰਾਜਪੁਰਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮੁੱਖ ਮੰਤਰੀ ਖੇਡ ਸਟੇਡੀਅਮ, ਪਿੰਡ ਦੇਧਨਾ, ਬਲਾਕ ਪਾਤੜਾ ਵਿਖੇ ਚੱਲ ਰਹੇ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਵਿਚ ਦਫ਼ਤਰੀਵਾਲਾ ਦੀ ਟੀਮ ਨੇ ਪਿੰਡ ਦੋਧੜਾ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।
ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਨੇ 10 ਸਾਲ ਪੂਰੇ ਹੋਣ ’ਤੇ ਧਾਰਮਿਕ ਮਿਲਣੀ ਸਮਾਗਮ ਕਰਵਾਇਆ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਵਾਤਾ... ਅਗਲੀ ਖ਼ਬਰ ਵੜੈਚਾਂ ਵਿਖੇ ਲਗਾਇਆ ਨਸ਼ਿਆਂ ਵਿਰੋਧੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।