ਬਾਰ ਐਸੋਸੀਏਸ਼ਨ ਸਮਾਣਾ ਦੀਆਂ ਚੋਣਾਂ ’ਚ ਰੰਧਾਵਾ ਟੀਮ ਦੀ ਸ਼ਾਨਦਾਰ ਜਿੱਤ
ਸਮਾਣਾ, 11 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਈਆਂ ਚੋਣਾਂ ਵਿਚ ਕਰਮਜੀਤ ਸਿੰਘ ਰੰਧਾਵਾ ਟੀਮ ਦੀ ਸ਼ਾਨਦਾਰ ਜਿੱਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੰਧਾਵਾ ਟੀਮ ਦੇ ਬਿਨਾਂ ਮੁਕਾਬਲਾ ਉਪ-ਪ੍ਰਧਾਨ (ਔਰਤ) ਲਈ ਨਿਰਲੇਪ ਕੌਰ ਅਤੇ ਉਪ ਪ੍ਰਧਾਨ ਜਨਰਲ ਦੇ ਅਹੁਦੇ ਲਈ ਰਾਜ ਕੁਮਾਰ ਮੁਦਾਹੀ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ।
ਸਮਾਣਾ, 11 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਈਆਂ ਚੋਣਾਂ ਵਿਚ ਕਰਮਜੀਤ ਸਿੰਘ ਰੰਧਾਵਾ ਟੀਮ ਦੀ ਸ਼ਾਨਦਾਰ ਜਿੱਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੰਧਾਵਾ ਟੀਮ ਦੇ ਬਿਨਾਂ ਮੁਕਾਬਲਾ ਉਪ-ਪ੍ਰਧਾਨ (ਔਰਤ) ਲਈ ਨਿਰਲੇਪ ਕੌਰ ਅਤੇ ਉਪ ਪ੍ਰਧਾਨ ਜਨਰਲ ਦੇ ਅਹੁਦੇ ਲਈ ਰਾਜ ਕੁਮਾਰ ਮੁਦਾਹੀ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਤਰਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਦੇ ਅਹੁਦੇ ਲਈ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਲਈ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਨੂੰ ਵੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ। ਚੋਣ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਦੱਸਿਆ ਕਿ ਅੱਜ ਪਈਆਂ ਵੋਟਾਂ ਵਿਚ ਕੁਲ 124 ਵਿਚੋਂ 123 ਵੋਟਾਂ ਪੋਲ ਹੋਈਆਂ ਹਨ। ਪ੍ਰਧਾਨ ਦੀ ਚੋਣ ਲੜ ਰਹੇ ਕਰਮਜੀਤ ਸਿੰਘ ਰੰਧਾਵਾ ਨੇ 92 ਵੋਟਾਂ ਹਾਸਲ ਕਰਕੇ ਗੁਰਵਿੰਦਰ ਸਿੰਘ ਗੋਲਨ ਨੂੰ 61 ਵੋਟਾਂ ਨਾਲ ਹਰਾਇਆ ਹੈ। ਗੋਲਨ ਨੂੰ 31 ਵੋਟ ਮਿਲੇ ਹਨ। ਇਸ ਤਰਾਂ ਸਕੱਤਰ ਦੀ ਚੋਣ ਹਰਮਨਦੀਪ ਸਿੰਘ ਸਿੱਧੂ ਨੇ 48 ਦੇ ਮੁਕਾਬਲੇ 75 ਵੋਟਾਂ ਪ੍ਰਾਪਤ ਕਰਕੇ ਅਸ਼ੀਨ ਖਾਨ ਨੂੰ 27 ਵੋਟਾਂ ਨਾਲ ਹਰਾਇਆ ਹੈ। ਖ਼ਜ਼ਾਨਚੀ ਦੇ ਅਹੁਦੇ ਲਈ ਪਈਆਂ ਵੋਟਾਂ ਵਿਚ ਦਵਿੰਦਰ ਹਸੀਜਾ ਨੇ 44 ਦੇ ਮੁਕਾਬਲੇ 77 ਵੋਟਾਂ ਲੈ ਕੇ 33 ਵੋਟਾਂ ਨਾਲ ਕੁਲਦੀਪ ਸਿੰਘ ਚੌਧਰੀ ਨੂੰ ਹਰਾਇਆ ਹੈ। ਜਿੱਤਣ ਉਪਰੰਤ ਵਕੀਲਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਵੋਟਾਂ ਦਾ ਕੰਮ ਸ਼ਾਤੀਪੂਰਨ ਨੇਪਰੇ ਚੜਿਆ ਹੈ। ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਨਵੀਂ ਟੀਮ ਨੂੰ ਵਕੀਲਾਂ ਨੇ ਵਧਾਈਆਂ ਦਿੱਤੀਆਂ ਹਨ ਅਤੇ ਆਸ ਪ੍ਰਗਟ ਕੀਤੀ ਹੈ ਕਿ ਨਵੀਂ ਟੀਮ ਵਕੀਲਾਂ ਦੇ ਹਿੱਤ ਵਿਚ ਕੰਮ ਕਰੇਗੀ। ਬਾਰ ਦੀ ਨਵੀਂ ਚੁਣੀ ਟੀਮ ਨੂੰ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ , ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਐਮ.ਸੀ. ਮਨਜਿੰਦਰ ਸਿੰਘ ਰਾਣਾ, ਸਾਬਕਾ ਵਿਧਾਇਕ ਰਾਜਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਕੂਕਾ ਅਤੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ ਨੇ ਵਧਾਈਆਂ ਦਿੱਤੀਆਂ ਹਨ।