12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਗਦੀਪ ਸਿੰਘ ਪੇਧਨ ਨੇ ਜ਼ਿਲ੍ਹਾ ਪੱਧਰੀ ਪੁਜ਼ੀਸ਼ਨਾਂ ਕੀਤੀਆਂ ਹਾਸਿਲ

ਭਾਦਸੋਂ, 11 ਸਤੰਬਰ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪੱਧਰੀ ਟੀ. ਐੱਲ.

ਅਜੀਤ ਡੈਸਕ 12-09-2026
ਭਾਦਸੋਂ, 11 ਸਤੰਬਰ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪੱਧਰੀ ਟੀ. ਐੱਲ. ਐੱਮ. ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਾਗਰ ਦੀ ਅਗਵਾਈ ਵਿਚ ਕਰਵਾਏ ਗਏ। ਟੀ. ਐੱਲ. ਐੱਮ. ਦੇ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਬੀ. ਪੀ. ਈ. ਓ. ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਦੱਸਿਆ ਕਿ ਇਸ ਵਿਚ ਜ਼ਿਲ੍ਹੇ ਦੇ 16 ਬਲਾਕਾਂ ਦੇ ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਵਲੋਂ ਪੰਜਾਬੀ, ਅੰਗਰੇਜੀ ਅਤੇ ਗਣਿਤ ਦੀਆਂ ਟੀ.ਐੱਲ.ਐੱਮ. ਤਿਆਰ ਕਰਕੇ ਮੁਕਾਬਲੇ ਵਿਚ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਰੌਚਕ ਸੀ। ਜਿਸ ਵਿਚ ਬਲਾਕ ਭਾਦਸੋਂ-2 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਪੇਧਨ ਨੇ ਗਣਿਤ ਵਿੱਚ ਦੂਜੀ ਪੁਜੀਸ਼ਨ ਅਤੇ ਅੰਗਰੇਜ਼ੀ ਵਿਚ ਤੀਜੀ ਪੁਜੀਸ਼ਨ ਹਾਸਲ ਕਰਕੇ ਬਲਾਕ ਭਾਦਸੋਂ-2 ਦਾ ਨਾਮ ਰੋਸ਼ਨ ਕੀਤਾ ਹੈ। ਸਮਾਗਮ ਦੌਰਾਨ ਜਗਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾਇਟ ਬਰਨਾਲਾ ਅਤੇ ਡਾਇਟ ਸੰਗਰੂਰ ਜ਼ਿਲ੍ਹੇ ਦੀ ਟੀਮ ਵਲੋਂ ਨਿਭਾਈ ਗਈ। ਇਸ ਪ੍ਰਾਪਤੀ ਲਈ ਬਲਾਕ ਦੇ ਸਮੂਹ ਅਧਿਆਪਕਾਂ ਮੁਬਾਰਕਬਾਦ ਦਿੱਤੀ ਗਈ।
ਪਿਛਲੀ ਖ਼ਬਰ ਐਡੂਮੌਂਟ ਵਰਲਡ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਪੰਚਾਇਤਾਂ ਦੇ ਫ਼ੰਡਾਂ ’ਚ ਹੋਏ ਘੁਟਾਲਿਆਂ ਦੀਆਂ ਫ਼ਾਈਲਾਂ ਮੁੜ ਖੋਲ੍ਹਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।