10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਐਡਵੋਕੇਟ ਜੇ. ਡੀ. ਬਾਂਸਲ ਨੂੰ ਹਾਈਕੋਰਟ ਦੇ ਬਾਰ ਕੌਂਸਲ ਨੇ ਲਗਾਇਆ ਨਾਭਾ ਦਾ ਆਬਜ਼ਰਵਰ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- 11 ਸਤੰਬਰ ਨੂੰ ਬਾਰ ਐਸੋਸੀਏਸ਼ਨ ਨਾਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਐਡਵੋਕੇਟ ਜੇ. ਡੀ.

ਅਜੀਤ ਡੈਸਕ 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- 11 ਸਤੰਬਰ ਨੂੰ ਬਾਰ ਐਸੋਸੀਏਸ਼ਨ ਨਾਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਐਡਵੋਕੇਟ ਜੇ. ਡੀ. ਬਾਂਸਲ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਹ ਲਗਾਤਾਰ ਕਈ ਸਾਲਾਂ ਤੋਂ ਆਬਜ਼ਰਵਰ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਉਨ੍ਰਾਂ ਦੀ ਦੇਖ ਰੇਖ ਵਿਚ ਹਮੇਸ਼ਾ ਹੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਸ਼ਾਂਤੀਪੂਰਨ ਅਤੇ ਨਿਰਪੱਖਤਾਂ ਨਾਲ ਹੁੰਦੀਆਂ ਰਹੀਆਂ ਹਨ। ਉਹ ਨਾਭਾ ਤੋਂ ਇਲਾਵਾ ਪਟਿਆਲਾ ਅਤੇ ਹੋਰ ਥਾਵਾਂ ’ਤੇ ਵੀ ਬਤੌਰ ਆਬਜ਼ਰਵਰ ਕੰਮ ਕਰ ਚੁੱਕੇ ਹਨ। ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਐਡਵੋਕੇਟ ਜੇ.ਡੀ. ਬਾਂਸਲ ਨੇ ਕਿਹਾ ਕਿ ਨਾਭਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਾਫ਼ੀ ਜ਼ਿਆਦਾ ਸੰਵੇਦਨਸ਼ੀਲ ਹਨ। ਪਰ ਐਡਵੋਕੇਟ ਜੇ.ਡੀ. ਬਾਂਸਲ ਨੇ ਦੱਸਿਆ ਕਿ ਉਥੇ ਸਾਰੇ ਹੀ ਉਮੀਦਵਾਰ ਹਮੇਸ਼ਾਂ ਹੀ ਚੋਣ ਸਟਾਫ ਨੂੰ ਸਹਿਯੋਗ ਕਰਦੇ ਹਨ ਤਾਂ ਇਥੇ ਚੋਣਾਂ ਨਿਸ਼ਚਿਤ ਤੌਰ ’ਤੇ ਨਿਰਪੱਖ ਅਤੇ ਸ਼ਾਂਤੀਪੂਰਵਕ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਮੁੱਚੇ ਚੋਣ ਲੜ ਰਹੇ ਸਮੁੱਚੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਾਬਤੇ ਵਿਚ ਰਹਿ ਕੇ ਪ੍ਰਚਾਰ ਕਰਨ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਨ। ਐਡਵੋਕੇਟ ਬਾਂਸਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਵੋਟਿੰਗ ਗੁਪਤ ਤਰੀਕੇ ਨਾਲ ਹੁੰਦੀ ਹੈ, ਇਸ ਲਈ ਹਰੇਕ ਵੋਟਰ ਇਸ ਦੀ ਪਾਲਣਾ ਕਰਦੇ ਆਪਣੀ ਨਿੱਜਤਾ ਨੂੰ ਬਣਾ ਕੇ ਰੱਖੇ। ਉਨ੍ਹਾਂ ਪੁਲਸ ਪ੍ਰਸਾਸ਼ਨ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਿੰਗ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਤਾਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਾ ਮਿਲੇ।
ਪਿਛਲੀ ਖ਼ਬਰ ਪੈਟਰੋਲ ’ਚ ਈਥਾਨੌਲ ਮਿਲਾਵਟ 8.1 ਫੀਸਦੀ ਤੋਂ ਵਧ ਕੇ 20 ਫੀਸਦੀ ਤੱਕ ਪੁੱਜੀ : ਪ੍ਰੋ. ਅਮਨਜੀਤ ਸਿੰਘ ਖਨੌਰੀ ਅਗਲੀ ਖ਼ਬਰ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਦੇ ਲੋਕਾਂ ’ਤੇ ਕਰ ਰਹੀ ਹੈ ਤਸ਼ੱਦਦ- ਦਵਿੰਦਰ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।