11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਿਗਮ ਵਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਘੋੜਿਆਂ ਵਾਲਾ ਪੁਲ ਤੋਂ ਸਰਹਿੰਦ ਬਾਈਪਾਸ ਤੱਕ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ

ਪਟਿਆਲਾ, 9 ਸਤੰਬਰ (ਅ. ਸ.

ਸਫ਼ਾਈ ਅਭਿਆਨ ਦੌਰਾਨ ਮੇਅਰ ਕੁੰਦਨ ਗੋਗੀਆ, ਆਈ.ਟੀ.ਬੀ.ਪੀ. ਦੇ ਅਧਿਕਾਰੀ ਤੇ ਜਵਾਨ, ਕੌਂਸਲਰ ਮੋਹਿਤ ਮਰਵਾਹਾ ਅਤੇ ਨਿਗਮ ਦੀਆਂ ਟੀਮਾਂ। ਅਜੀਤ ਤਸਵੀਰ 10-09-2026
ਪਟਿਆਲਾ, 9 ਸਤੰਬਰ (ਅ.ਸ. ਆਹਲੂਵਾਲੀਆ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਅਧੀਨ ਸ਼ਹਿਰ ਨੂੰ ਕੂੜਾ-ਮੁਕਤ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਪਟਿਆਲਾ ਵਲੋਂ ਵਿੱਢੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ ਪੂਰੀ ਸਰਗਰਮੀ ਨਾਲ ਜਾਰੀ ਹੈ। ਇਸੇ ਕੜੀ ਤਹਿਤ ਸ਼ਹਿਰ ਦੇ ਮੁੱਖ ਰੂਟ ਘੋੜਿਆਂ ਵਾਲਾ ਪੁਲ ਰਾਜਪੁਰਾ ਰੋਡ ਤੋਂ ਲੈ ਕੇ ਡੀ.ਸੀ.ਡਬਲਿਊ. ਰੋਡ ਸਰਹਿੰਦ ਬਾਈਪਾਸ ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਸਫ਼ਾਈ ਮੁਹਿੰਮ ਦੀ ਅਗਵਾਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ। ਮੁਹਿੰਮ ਦੌਰਾਨ ਆਈ. ਟੀ. ਬੀ. ਪੀ. ਕਮਾਂਡੈਂਟ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਪਹੁੰਚੀ ਇੰਸਪੈਕਟਰ ਸਮੇਤ ਜਵਾਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਹੱਥ ਵਟਾਇਆ। ਇਸ ਮੌਕੇ ਕੌਂਸਲਰ ਮੋਹਿਤ ਮਰਵਾਹਾ, ਚੀਫ਼ ਸੈਨੀਟੇਸ਼ਨ ਅਫ਼ਸਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਸੈਨੇਟਰੀ ਸੁਪਰਵਾਈਜ਼ਰ ਨਰਿੰਦਰ ਕੁਮਾਰ, ਬਾਗ਼ਬਾਨੀ ਸ਼ਾਖਾ, ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਰਹੇ। ਟੀਮਾਂ ਵਲੋਂ ਸੜਕ ਕਿਨਾਰਿਆਂ, ਡਿਵਾਈਡਰਾਂ ਅਤੇ ਖਾਲੀ ਪਈਆਂ ਥਾਵਾਂ ਤੋਂ ਕੂੜਾ-ਕਰਕਟ ਅਤੇ ਝਾੜ-ਬੂਟੀ ਸਾਫ਼ ਕੀਤੀ ਗਈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ “ਕਿਸੇ ਵੀ ਸ਼ਹਿਰ ਦੀ ਖ਼ੂਬਸੂਰਤੀ ਅਤੇ ਤਰੱਕੀ ਦੀ ਪਹਿਲੀ ਸ਼ਰਤ ਉਸ ਦੀ ਸਫ਼ਾਈ ਹੁੰਦੀ ਹੈ। ਸਾਡੀ ਕੋਸ਼ਿਸ਼ ਸਿਰਫ਼ ਸੜਕਾਂ ਸਾਫ਼ ਕਰਨ ਤੱਕ ਸੀਮਤ ਨਹੀਂ, ਸਗੋਂ ਹਰ ਸ਼ਹਿਰੀ ਵਿੱਚ ਸਫ਼ਾਈ ਨੂੰ ਇਕ ਸੁਭਾਅ ਅਤੇ ਸੰਸਕਾਰ ਵਜੋਂ ਸਥਾਪਤ ਕਰਨਾ ਹੈ। ਜਦੋਂ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਬਹਾਦਰ ਜਵਾਨ ਅਤੇ ਆਮ ਸ਼ਹਿਰੀ ਆਪਣੇ ਹੱਥਾਂ ਵਿਚ ਝਾੜੂ ਫੜ ਕੇ ਸ਼ਹਿਰ ਸੰਵਾਰਨ ਨਿਕਲਦੇ ਹਨ ਤਾਂ ਇਹ ਸਾਬਤ ਹੁੰਦਾ ਹੈ ਕਿ ਪਟਿਆਲਾ ਵਾਸੀ ਆਪਣੇ ਸ਼ਹਿਰ ਨੂੰ ਦਿਲੋਂ ਪਿਆਰ ਕਰਦੇ ਹਨ।” ਮੇਅਰ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ, ਖੁੱਲ੍ਹੀਆਂ ਥਾਵਾਂ ਜਾਂ ਨਾਲਿਆਂ ਵਿਚ ਕੂੜਾ ਸੁੱਟਣ ਦੀ ਬਜਾਏ ਨਿਗਮ ਦੀਆਂ ਡੋਰ-ਟੂ-ਡੋਰ ਕੂੜਾ ਕੁਲੈਕਸ਼ਨ ਗੱਡੀਆਂ ਵਿਚ ਹੀ ਕੂੜਾ ਪਾਉਣ ਅਤੇ ਗਿੱਲਾ ਤੇ ਸੁੱਕਾ ਕੂੜਾ ਵੱਖ ਰੱਖਣ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਬਣ ਕੇ ਹੀ ਅਸੀਂ ਆਪਣੇ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਅਤੇ ਮਿਸਾਲੀ ਸ਼ਹਿਰ ਬਣਾ ਸਕਦੇ ਹਾਂ।
ਪਿਛਲੀ ਖ਼ਬਰ ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵਲੋਂ ਕੀਤਾ ਜਾਵੇਗਾ ਸੰਘਰਸ਼- ਗਲੋਲੀ, ਨਿਆਲ ਅਗਲੀ ਖ਼ਬਰ ਜੇਲ੍ਹ ’ਚੋਂ 6 ਮੋਬਾਈਲ ਤੇ ਸੁਲਫਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।