11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਿਆਹ ਤੋਂ ਇਨਕਾਰ ਕਰਨ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਪੀੜਤਾ ਨੇ ਲੜਕੇ ਨੂੰ ਦਿੱਤਾ ਜਨਮ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬਾਅਦ ਵਿਚ ਲੜਕੀ ਨੇ ਇਕ ਬੱਚੇ ਜਨਮ ਦਿੱਤਾ ਹੈ।

ਅਜੀਤ ਡੈਸਕ 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬਾਅਦ ਵਿਚ ਲੜਕੀ ਨੇ ਇਕ ਬੱਚੇ ਜਨਮ ਦਿੱਤਾ ਹੈ। ਉਕਤ ਸ਼ਿਕਾਇਤ ’ਚ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਜਗਰਾਤਿਆਂ ਵਿਚ ਕੰਮ ਕਰਦੀ ਸੀ ਉਸ ਦੀ ਮੁਲਜਮ ਕੁਮਾਰ ਨਾਲ ਇਕ ਸਾਲ ਪਹਿਲਾਂ ਦੋਸਤੀ ਹੋ ਗਈ। ਮੁਲਜਮ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸੰਬੰਧ ਬਣਾਉਂਦਾ ਰਿਹਾ ਕਰੀਬ ਇਕ ਮਹੀਨਾ ਪਹਿਲਾਂ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਸੰਬੰਧੀ ਮੁਲਜਮ ਨਾਲ ਗੱਲ ਕੀਤੀ ਤਾਂ ਮੁਲਜਮ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ । ਪਿਛਲੇ ਦਿਨੀਂ ਪੀੜਤਾ ਨੇ ਇਥੋਂ ਦੇ ਹਸਪਤਾਲ ਵਿਚ ਇਕ ਲੜਕੇ ਨੂੰ ਜਨਮ ਦਿੱਤਾ। ਇਸ ਕੇਸ ਦੀ ਮੁਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜਮ ਕੁਮਾਰ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕੈਥਲ-ਖਨੌਰੀ ਮੁੱਖ ਸੜਕ ਦੇ ਨਵੀਂ ਬਣਨ ਦੇ ਬਾਵਜੂਦ ਨਹੀਂ ਰੁਕ ਰਿਹਾ ਦੁਰਘਟਨਾਵਾਂ ਹੋਣ ਦਾ ਸਿਲਸਿਲਾ ਅਗਲੀ ਖ਼ਬਰ ਘਰ ਵਿਚੋਂ ਨਕਦੀ, ਗਹਿਣੇ ਤੇ ਡਾਲਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।