09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜ਼ਮੀਨ ’ਤੇ ਨਾਜ਼ਾਇਜ਼ ਕਬਜ਼ਾ ਕਰਨ ਕੋਸ਼ਿਸ਼, ਢਾਈ ਦਰਜਨ ਨਾਮਜ਼ਦ

ਰਾਜਪੁਰਾ, 8 ਸਤੰਬਰ (ਜੀ. ਪੀ.

ਅਜੀਤ ਡੈਸਕ 09-09-2026
ਰਾਜਪੁਰਾ, 8 ਸਤੰਬਰ (ਜੀ. ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਇਕ ਵਿਅਕਤੀ ਦੀ ਜ਼ਮੀਨ ’ਤੇ ਨਾਜ਼ਾਇਜ਼ ਤੌਰ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਨ ’ਤੇ ਕਰੀਬ ਢਾਈ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਵਾਸੀ ਰਾਜਪੁਰਾ ਨੇ ਸ਼ੰਭੂ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੇ ਦਿਨ ਸ਼ੇਰ ਸਿੰਘ ਵਾਸੀ ਪਿੰਡ ਅਲੀਮਾਜਰਾ ਨੇ ਆਪਣੇ ਨਾਲ 25-30 ਵਿਅਕਤੀਆਂ ਨੂੰ ਲੈ ਕੇ ਉਸ ਦੀ ਜ਼ਮੀਨ ’ਤੇ ਕਬਜਾ ਕਰਨ ਦੀ ਕੌਸ਼ਿਸ਼ ਕੀਤੀ ਅਤੇ ਜ਼ਮੀਨ ’ਤੇ ਆਪਣੇ ਨਾਂਅ ਦੇ ਬੋਰਡ ਵੀ ਲਗਾ ਲਏ। ਇਸ ਦੌਰਾਨ ਬਾਬਾ ਸ਼ੇਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਉਤਾਰ ਦਿੱਤੇ। ਸੂਚਨਾ ਮਿਲਣ ’ਤੇ ਸ਼ੰਭੂ ਥਾਣੇ ਦੀ ਪੁਲਿਸ ਨੇ ਬਾਬਾ ਸ਼ੇਰ ਸਿੰਘ ਅਤੇ ਉਸ ਦੇ ਢਾਈ ਦਰਜਨ ਦੇ ਕਰੀਬ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ਼ਹਿਰ ’ਚ ਨਾਜਾਇਜ਼ ਮੱਛੀ ਵੇਚਣ ਵਾਲਿਆਂ ਦੇ ਕੱਟੇ ਚਾਲਾਨ ਅਗਲੀ ਖ਼ਬਰ ਪੁਲਿਸ ਵਲੋਂ 15 ਕਿੱਲੋ ਗਾਂਜੇ ਸਮੇਤ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।