09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਆਰ. ਟੀ. ਆਈ. ਸੂਚਨਾ ਦੇਣ ਤੋਂ ਬੀ. ਡੀ. ਪੀ. ਓ. ਦਫ਼ਤਰ ਭੁੱਨਰਹੇੜੀ ਵਲੋਂ ਟਾਲਮਟੋਲ

ਭੁੱਨਰਹੇੜੀ, 8 ਸਤੰਬਰ (ਧਨਵੰਤ ਸਿੰਘ)-ਬੀ. ਡੀ.

ਅਜੀਤ ਡੈਸਕ 09-09-2026
ਭੁੱਨਰਹੇੜੀ, 8 ਸਤੰਬਰ (ਧਨਵੰਤ ਸਿੰਘ)-ਬੀ. ਡੀ. ਪੀ. ਓ. ਦਫ਼ਤਰ ਭੁੱਨਰਹੇੜੀ ਵਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਗ੍ਰਾਮ ਪੰਚਾਇਤਾਂ ਨਾਲ ਸੰਬੰਧਿਤ ਮੰਗੀ ਗਈ ਸੂਚਨਾ ਮੁਹੱਈਆ ਕਰਵਾਉਣ ਵਿਚ ਕਥਿਤ ਤੌਰ ’ਤੇ ਟਾਲਮਟੋਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸੁਰਿੰਦਰ ਸਿੰਘ ਵਲੋਂ ਬੀ. ਡੀ. ਪੀ. ਓ. ਦਫ਼ਤਰ ਅਧੀਨ ਆਉਂਦੀਆਂ ਕੁਝ ਗ੍ਰਾਮ ਪੰਚਾਇਤਾਂ ਸੰਬੰਧੀ ਸੂਚਨਾ ਮੰਗੀ ਗਈ, ਪਰ ਕਰੀਬ ਇਕ ਸਾਲ ਤੋਂ ਇਹ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ। ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਦੋ ਸਾਲ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਲਾਗੂ ਚੋਣ ਜ਼ਾਬਤੇ ਦੇ ਸਮੇਂ ਨਾਲ ਸੰਬੰਧਿਤ ਹੈ। ਉਸ ਸਮੇਂ ਗ੍ਰਾਮ ਪੰਚਾਇਤਾਂ ਦਾ ਕੰਮਕਾਜ ਚਲਾਉਣ ਲਈ ਕਾਰਜਭਾਰ ਪ੍ਰਬੰਧਕਾਂ ਅਤੇ ਪੰਚਾਇਤ ਸਕੱਤਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਬਲਾਕ ਭੁੱਨਰਹੇੜੀ ਅਧੀਨ ਆਉਂਦੇ ਕੁਝ ਪਿੰਡਾਂ ਵਿਚ ਪੰਚਾਇਤੀ ਫ਼ੰਡਾਂ ਦੀ ਕਥਿਤ ਦੁਰਵਰਤੋਂ ਅਤੇ ਹੇਰਾਫੇਰੀ ਦਾ ਮਾਮਲਾ ਜਨਤਕ ਹੋਇਆ ਸੀ। ਇਸ ਮਾਮਲੇ ਨੂੰ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਵੀ ਉਠਾਇਆ ਜਾ ਚੁੱਕਾ ਹੈ। ਸਮਾਜ ਸੇਵੀ ਅਮਰਜੀਤ ਸਿੰਘ ‘ਜਾਗਦੇ ਰਹੋ’ ਨੇ ਵੀ ਬੀ.ਡੀ.ਪੀ.ਓ. ਭੁੱਨਰਹੇੜੀ ਨੂੰ ਪੱਤਰ ਲਿਖ ਕੇ ਪੰਚਾਇਤੀ ਫ਼ੰਡਾਂ ਦੀ ਵਰਤੋਂ ਸੰਬੰਧੀ ਤੱਥ ਜਨਤਕ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਸੂਚਨਾ ਲੈਣ ਵਾਲੇ ਨੇ ਕਿਹਾ ਕਿ ਆਰ.ਟੀ.ਆਈ. ਤਹਿਤ ਮੰਗੀ ਸੂਚਨਾ ਵਿਚ ਹੋ ਰਹੀ ਦੇਰੀ ਕਾਰਨ ਮਾਮਲੇ ਨੂੰ ਲੈ ਕੇ ਸ਼ੰਕੇ ਵਧ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਚਨਾ ਤੁਰੰਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਚਾਇਤੀ ਫ਼ੰਡਾਂ ਦੀ ਵਰਤੋਂ ਸੰਬੰਧੀ ਨਿਰਪੱਖ ਜਾਂਚ ਕਰਵਾਈ ਜਾਣ ਦੀ ਜ਼ਰੂਰ ਮਹਿਸੂਸ ਹੋ ਰਹੀ ਹੈ।
ਪਿਛਲੀ ਖ਼ਬਰ ਸਮਾਣਾ ’ਚ ਚੋਰਾਂ ਦੇ ਹੌਂਸਲੇ ਬੁਲੰਦ-ਵਿਧਵਾ ਦੇ ਘਰ ’ਚੋਂ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਚੋਰੀ ਅਗਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਵਲੋਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ’ਤੇ ਮੁਬਾਰਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।