28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵਲੋਂ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਨੂੰ ਸਮਰਥਨ

ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ. ਐੱਸ.

ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ.ਐੱਸ.ਈ.ਬੀ. ਵਲੋਂ ਸਾਂਝਾ ਮੁਲਾਜਮ ਅਤੇ ਪੈਨਸ਼ਨਰ ਫਰੰਟ ਦੇ 27 ਅਗਸਤ ਨੂੰ ਸਾਮੂਹਿਕ ਛੁੱਟੀ ’ਤੇ ਜਾਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਅੱਜ 2 ਘੰਟੇ ਲਈ ਦਫਤਰੀ ਕੰਮਕਾਜ ਦਾ ਬਾਇਕਾਟ ਕਰਨ ਉਪਰੰਤ ਪਾਵਰਕਾਮ ਦੇ ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਨਵਾਂ ਸ਼ਹਿਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਆਦਿ ਵਿਖੇ ਵੱਖ-ਵੱਖ ਮੰਡਲ ਦਫਤਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਗਈਆਂ। ਕੌਂਸਲ ਦੇ ਮੁੱਖ ਸਰਪ੍ਰਸਤ ਇੰਜ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਵਿੱਤੀ ਮੁੱਦਿਆਂ ਨਾਲ ਸੰਬੰਧਿਤ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਵਿਚ ਸੰਜੀਦਾ ਨਹੀਂ ਹੈ ਭਾਵੇਂ 18 ਫੀਸਦੀ ਲੰਬਿਤ ਡੀ.ਏ., ਤਨਖ਼ਾਹ/ਪੈਨਸ਼ਨ ਸਕੇਲਾਂ ਨਾਲ ਸੰਬੰਧਿਤ ਬਕਾਏ, ਪ੍ਰੋਬੇਸ਼ਨ ਦੇ ਸਮੇਂ ਨੂੰ ਘਟਾਉਣ ਸੰਬੰਧੀ ਅਦਾਲਤੀ ਫੈਸਲੇ ਮਾਨਯੋਗ ਅਦਾਲਤ ਵਲੋਂ ਕਰਮਚਾਰੀਆਂ ਦੇ ਪੱਖ ਵਿਚ ਸੁਣਾਏ ਗਏ ਹਨ। ਅਜਿਹੇ ਜਾਇਜ਼ ਬਕਾਏ ਰੋਕ ਕੇ ਰੱਖਣ ਕਾਰਨ ਪਾਵਰਕਾਮ ਦੇ ਕਰਮਚਾਰੀਆਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵਿਚ ਕਾਫ਼ੀ ਰੋਸ ਅਤੇ ਨਿਰਾਸ਼ਾ ਦੀ ਭਾਵਨਾ ਪੈਦਾ ਹੋਈ ਹੈ। ਕੌਂਸਲ ਲੀਡਰਸ਼ਿਪ ਵਲੋਂ ਪਾਵਰ ਮੈਨੇਜਮੈਂਟ ਨੂੰ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਂਡਿੰਗ ਮੰਗਾਂ ਦਾ ਉਚੇਰੇ ਤੌਰ ’ਤੇ ਹੱਲ ਕਰਨ ਅਤੇ ਡੀ.ਏ. ਅਤੇ ਸੋਧੇ ਹੋਏ ਤਨਖ਼ਾਹ ਸਕੇਲਾਂ ਅਤੇ ਪੈਨਸਸ਼ਨਰ ਦੇ ਬਕਾਇਆ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਗਈ ।
ਪਿਛਲੀ ਖ਼ਬਰ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਦਾ ਕੰਮਕਾਜ ਰਿਹਾ ਠੱਪ-ਮਰੀਜ ਪ੍ਰੇਸ਼ਾਨ ਅਗਲੀ ਖ਼ਬਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।