27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਅੱਜ 2 ਘੰਟੇ ਲਈ ਸਰਕਾਰੀ ਮੁਲਾਜ਼ਮਾਂ ਦਾ ਦੇਣਗੇ ਸਾਥ

ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਾਂਝਾ ਮੁਲਾਜਮ ਅਤੇ ਪੈਨਸ਼ਨਰ ਫਰੰਟ ਵਲੋਂ 27 ਅਗਸਤ ਨੂੰ ਸਾਮੂਹਿਕ ਛੁੱਟੀ ’ਤੇ ਜਾਣ ਦੇ ਫੈਸਲੇ ਨਾਲ ਅਤੇ ਇਕ-ਮੁੱਠਤਾ ਪ੍ਰਗਟਾਉਣ ਲਈ ਪਾਵਰਕਾਮ ਦੇ ਸਮੂਹ ਪਾਵਰ ਜੂਨੀਅਰ ਇੰਜਨੀਅਰਜ਼ ਅਤੇ ਪਦਉੱਨਤ ਇੰਜਨੀਅਰਜ਼ ਮਿਤੀ 27 ਅਗਸਤ ਨੂੰ ਦੋ ਘੰਟੇ ਲਈ ਦਫ਼ਤਰੀ ਕੰਮਕਾਜ ਦਾ ਬਾਈਕਾਟ ਕਰਨ ਉਪਰੰਤ ਪਾਵਰਕਾਮ ਦੇ ਸਮੂਹ ਵੰਡ ਸਰਕਲ ਅੰਦਰ ਰੋਸ ਰੈਲੀਆਂ ਕਰਨਗੇ। ਜਥੇਬੰਦੀ ਵਲੋਂ ਸ਼ਪੱਸ਼ਟ ਕੀਤਾ ਗਿਆ ਕਿ ਪਾਵਰ ਜੂਨੀਅਰ ਇੰਜੀਨੀਅਰਜ਼ ਅਤੇ ਪਦਉੱਨਤ ਇੰਜੀਨੀਅਰ ਅਫਸਰਾਂ ਵਲੋਂ ਬਿਜਲੀ ਸਪਲਾਈ ਬਹਾਲ ਰੱਖਣ ਲਈ ਗਰਿੱਡ ਵਿੱਖੇ ਡਿਊਟੀਆਂ ਦਿੱਤੀਆਂ ਜਾਣਗੀਆਂ।

ਅਜੀਤ ਡੈਸਕ 27-08-2026
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਾਂਝਾ ਮੁਲਾਜਮ ਅਤੇ ਪੈਨਸ਼ਨਰ ਫਰੰਟ ਵਲੋਂ 27 ਅਗਸਤ ਨੂੰ ਸਾਮੂਹਿਕ ਛੁੱਟੀ ’ਤੇ ਜਾਣ ਦੇ ਫੈਸਲੇ ਨਾਲ ਅਤੇ ਇਕ-ਮੁੱਠਤਾ ਪ੍ਰਗਟਾਉਣ ਲਈ ਪਾਵਰਕਾਮ ਦੇ ਸਮੂਹ ਪਾਵਰ ਜੂਨੀਅਰ ਇੰਜਨੀਅਰਜ਼ ਅਤੇ ਪਦਉੱਨਤ ਇੰਜਨੀਅਰਜ਼ ਮਿਤੀ 27 ਅਗਸਤ ਨੂੰ ਦੋ ਘੰਟੇ ਲਈ ਦਫ਼ਤਰੀ ਕੰਮਕਾਜ ਦਾ ਬਾਈਕਾਟ ਕਰਨ ਉਪਰੰਤ ਪਾਵਰਕਾਮ ਦੇ ਸਮੂਹ ਵੰਡ ਸਰਕਲ ਅੰਦਰ ਰੋਸ ਰੈਲੀਆਂ ਕਰਨਗੇ। ਜਥੇਬੰਦੀ ਵਲੋਂ ਸ਼ਪੱਸ਼ਟ ਕੀਤਾ ਗਿਆ ਕਿ ਪਾਵਰ ਜੂਨੀਅਰ ਇੰਜੀਨੀਅਰਜ਼ ਅਤੇ ਪਦਉੱਨਤ ਇੰਜੀਨੀਅਰ ਅਫਸਰਾਂ ਵਲੋਂ ਬਿਜਲੀ ਸਪਲਾਈ ਬਹਾਲ ਰੱਖਣ ਲਈ ਗਰਿੱਡ ਵਿੱਖੇ ਡਿਊਟੀਆਂ ਦਿੱਤੀਆਂ ਜਾਣਗੀਆਂ। ਕੌਂਸਲ ਦੇ ਆਗੂਆਂ ਇੰਜ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ 18 ਫੀਸਦੀ ਲੰਬਿਤ ਡੀ.ਏ., ਤਨਖ਼ਾਹ/ਪੈਨਸ਼ਨ ਸਕੇਲਾਂ ਨਾਲ ਸੰਬੰਧਿਤ ਬਕਾਏ ਆਦਿ ਮਸਲੇ ਅਤੇ ਇਨ੍ਹਾਂ ਸੰਬੰਧੀ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਵਿਚ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਬੇਲੋੜੀ ਦੇਰੀ ਕਰ ਰਹੀ ਹੈ। ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਵਲੋਂ ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੇ ਹਲਫ਼ਨਾਮਿਆਂ ਵਿਚ ਦਾਵਾ ਕੀਤਾ ਗਿਆ ਹੈ ਕਿ ਪੀ.ਐੱਸ.ਪੀ.ਸੀ.ਐੱਲ. ਇਕ ਖੁਦਮੁਖਤਿਆਰ ਅਦਾਰਾ ਹੈ। ਇਸ ਦੇ ਬਾਵਜੂਦ ਡੀ.ਏ. ਅਤੇ ਤਨਖਾਹ ਸਕੇਲਾਂ ਅਤੇ ਪ੍ਰੋਬੇਸ਼ਨ ਦੇ ਸਮੇਂ ਨੂੰ ਘਟਾਉਣ ਸੰਬੰਧੀ ਅਦਾਲਤੀ ਫੈਸਲਿਆਂ ਨੂੰ ਰਾਜ ਸਰਕਾਰ ਦੀ ਮੰਨਜੂਰੀਆਂ ਦਾ ਹਵਾਲਾ ਦੇ ਕੇ ਲਾਗੂ ਨਹੀਂ ਕੀਤਾ ਜਾ ਰਿਹਾ। ਕੌਂਸਲ ਲੀਡਰਸ਼ਿੱਪ ਵਲੋਂ ਅੱਗੇ ਦੱਸਿਆ ਗਿਆ ਕਿ ਪਾਵਰ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰਜ਼ ਕੈਡਰ ਦੀਆਂ ਅਹਿਮ ਮੰਗਾਂ ਨੂੰ ਵੀ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੌਂਸਲ ਲੀਡਰਸ਼ਿਪ ਵਲੋਂ ਪਾਵਰ ਮੈਨੇਜਮੈਂਟ ਨੂੰ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਂਡਿੰਗ ਮੰਗਾਂ ਦਾ ਉਚੇਰੇ ਤੌਰ ’ਤੇ ਹੱਲ ਕਰਨ ਅਤੇ ਡੀ.ਏ. ਅਤੇ ਸੋਧੇ ਹੋਏ ਤਨਖ਼ਾਹ ਸਕੇਲਾਂ ਅਤੇ ਪੈਨਸਸ਼ਨਰ ਦੇ ਬਕਾਇਆ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਗਈ।
ਪਿਛਲੀ ਖ਼ਬਰ ਜਸਪਾਲ ਸਿੰਘ ਬੀਬੀਪੁਰ ਪੰਜਾਬ ਮੰਡੀ ਬੋਰਡ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਬਣੇ ਅਗਲੀ ਖ਼ਬਰ ਪੰਜਾਬ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸਰਕਾਰ ਬਣੇਗੀ- ਪ੍ਰੋ. ਸਤਨਾਮ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।