20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਿਸਾਨ ਯੂਨੀਅਨ ਰਾਜੇਵਾਲ ਦੀ ਬੈਠਕ

ਦੇਵੀਗੜ੍ਹ 18 ਅਗਸਤ (ਰਾਜਿੰਦਰ ਸਿੰਘ ਮੌਜੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭੁਨਰਹੇੜੀ ਦੀ ਬੈਠਕ ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੌੜ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਦੁੱਧਨਸਾਧਾਂ ਵਿਚ ਹੋਈ। ਜਿਸ ਵਿਚ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਵੀ ਹਾਜ਼ਰ ਹੋਏ।

ਅਜੀਤ ਡੈਸਕ 19-08-2026
ਦੇਵੀਗੜ੍ਹ 18 ਅਗਸਤ (ਰਾਜਿੰਦਰ ਸਿੰਘ ਮੌਜੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭੁਨਰਹੇੜੀ ਦੀ ਬੈਠਕ ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੌੜ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਦੁੱਧਨਸਾਧਾਂ ਵਿਚ ਹੋਈ। ਜਿਸ ਵਿਚ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਵੀ ਹਾਜ਼ਰ ਹੋਏ। ਮੀਟਿੰਗ ਵਿਚ 1 ਸਤੰਬਰ ਨੂੰ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਬਲਾਕ ਵਲੋਂ ਟਰਾਲੀਆਂ ਲੈ ਕੇ ਜਾਣ ਦੀਆਂ ਵੱਖ-ਵੱਖ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਰੱਖੇ ਲੰਗਰ ਤੇ ਚਾਹ ਦਾ ਸਮਾਨ ਵੀ ਨਾਲ ਲੈ ਕੇ ਜਾਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ। ਇਸ ਮੌਕੇ ਬਲਾਕ ਸਕੱਤਰ ਤੇ ਜ਼ਿਲ੍ਹਾ ਡੈਲੀ ਗੇਟ ਤਰਸੇਮ ਸਿੰਘ ਸਵਾਈ ਸਿੰਘ ਵਾਲਾ ਨੇ ਧਾਰਾ 78, 79, 80, ਦੇ ਗ਼ਲਤ ਅਧਾਰ ’ਤੇ ਪੰਜਾਬ ਨਾਲ ਹੁੰਦੇ ਧੱਕੇ ’ਤੇ ਚਿੰਤਾ ਪ੍ਰਗਟ ਕੀਤੀ। ਮਲਕੀਤ ਸਿੰਘ ਜਲਾਖੇੜੀ ਨੇ ਐਫ.ਟੀ.ਏ. ਦੇ ਬੁਰੇ ਭਰਵਾਵਾ ਤੋਂ ਜਾਣੂ ਕਰਵਾਇਆ। ਇਸ ਬੈਠਕ ਵਿਚ ਸ਼ਬੇਗ ਸਿੰਘ ਬਿੰਜਲ, ਹਰਭੇਜ ਸਿੰਘ, ਹਰਦੀਪ ਸਿੰਘ ਚੂੰਹਟ, ਅਜੈਬ ਸਿੰਘ ਗੁਥਮੜਾ, ਪਵਨ ਕੁਮਾਰ ਦੁੱਧਨ ਗੁਜਰਾਂ, ਸਵਿੰਦਰ ਸਿੰਘ ਬਲਾਕ ਪ੍ਰਧਾਨ ਸਨੌਰ, ਦਲਜੀਤ ਸਿੰਘ ,ਸਤਿਨਾਮ ਸਿੰਘ, ਸ਼ੇਰ ਗਿਰ ਦੌਲਤਪੁਰ, ਅਮਰੀਕ ਸਿੰਘ ਪਰੌੜ, ਰਣਜੀਤ ਸਿੰਘ ਕਾਹਨਾਹੇੜੀ, ਕੇਸਰ ਸਿੰਘ, ਕੁਲਵਿੰਦਰ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਕਾਹਨਾਹੇੜੀ, ਜਗਦੀਪ ਸਿੰਘ ਅਤੇ ਜੀਵਨ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਆਸ਼ਰਮ ਨਾਭਾ ਵਿਚ ਲਗਾਇਆ ਮੈਡੀਕਲ ਚੈੱਕਅਪ ਕੈਂਪ ਅਗਲੀ ਖ਼ਬਰ ਟੈਂਪੂ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।